ਜੱਗੋਂ ਤੇਹਰਵੀਂ…

ਹਲਕਾ ਐਮ ਐਲ ਏ ਵਾਂਗੂੰ ਲੇਟ ਪੁਜ ਕੇ
ਪੰਡ ਬੰਨ ਬਹਾਨੇ ਲਿਆਉਂਦੇ ਨਾਲ ਸੱਜਣ
ਖੇਤੋਂ ਘਰ ਨੂੰ ਜਿਉਂ ਭੱਜੇ ਨਗੌਰੀ
ਛੇਤੀ ਮੁੜਨੇ ਦੀ ਕਰਦੇ ਕਾਹਲ ਸੱਜਣ

*******************************
ਸृਰੋਂ ਘੇਰੀ ਸਾਗ ਜਿਉਂ ਵੱਟਾਂ ਤੇ
ਕੋਈ ਐਸਾ ਪਾ ਰੱਬਾ ਘੇਰਾ ਊਏ
ਸਵਾ ਸੌ ਦੇ  ਪਤਾਸੇ ਵੰਡੂ ਡੇਰੇ
ਅੱਜ ਰੁਕ ਜਾਵੇ ਸੱਜਣ ਮੇਰਾ ਉਏ

********************************
ਪੱਬ ਚੱਕਣ ਸੱਜਣ ਮੈਥੋਂ ਛਿੱਕ ਹੋ ਜੇ
ਪਿੱਠ ਪਿਛੋਂ ਜਾਂ ਆਵਾਜ ਵੱਜ ਜੇ
ਗੋਹਾ ਕੂੜਾ ਸਿੱਟ ਸ਼ਿੰਦੋ ਰੂੜੀ ਤੇ
ਖਾਲੀ ਬੱਠਲ ਏਹਦੇ ਮੱਥੇ ਲੱਗ ਜੇ

*****************************
ਬਿੱਲੇਮਾਰਾਂ ਨੂੰ ਦੇ ਫੇਰ ਝਕਾਨੀ
ਬੜਾ ਅਵੈੜਾ ਜੀਹਦਾ ਕਾਲਾ ਰੰਗ ਬਿੱਲਾ
ਮੇਰੀ ਦੁਆ ਲੱਗੂ ਨਾ ਕਦੇ ਹੱਥ ਆਊ
ਅੱਜ ਏਹਦੇ ਅੱਗੋਂ ਜਾਵੇ ਉਹ ਲੰਘ ਬਿੱਲਾ

******************************
ਸੂਬੇਦਾਰਾਂ ਦੀ ਹਵੇਲੀ ਚ ਕੋਈ ਬਿੱਲੀਆਂ ਲੜਾਓ
ਹੇਕਾਂ ਲਾਕੇ ਰੋਵੇ ਕਾਲਾ ਕੁੱਤਾ ਪੂਛੋਂ ਲੰਡਾ
ਮੰਜੇ ਕਰ ਦੇਓ ਖृੜੇ ਦੌਣਾਂ ਰੱਬ ਕੰਨੀ
ਵੇਹੜੇ ਵਿੱਚ ਗੱਡ ਦਿਓ ਕੋਈ ਸੇਹ ਵਾਲਾ ਕੰਡਾ

*********************************
ਹੋ ਜੇ ਦਿਨ ਕੜਮਾਂ ਸਿਖਰ ਦੁਪੈਹਰ ਨੂੰ
ਅਸਮਾਨੀ ਪੈਲਾਂ ਪਾਉਂਦੀ ਗਿੱਧ ਹੋਵੇ
ਖੋਪਾ ਠੂਠੀ ਖੰਮਣੀਆਂ ਸਿੰਧੂਰ ਚੌਂਕ ਚ
ਤੁਰੇ ਜਾਂਦੇ ਸੱਜਣਾਂ ਤੋਂ ਟੂਣਾ ਮਿੱਧ ਹੋਜੇ

******************************* 

ਚੋਟੀ ਦਾ ਫ਼ਕੀਰ ਕੋਈ ਸ਼ਰੀਰ ਛੱਡ ਜੇ
ਮੇਲੇ ਲੱਗ ਜਾਣ ਸਿਵੇ ਸੰਸਕਾਰ ਉੱਤੇ
“ਨੱਗਰ ਨਿਵਾਸੀ ਪਹੁੰਚੋ” ਹੋਕਾ ਆਜੇ ਡੇਰੇਓਂ
ਪਹੁੰਚਣਾ ਲਾਜ਼ਮੀ ਹੋ ਜਾਵੇ ਮਜ਼ਾਰ ਉੱਤੇ

**********************************
ਕਰੋ ਪਾਹੜਿਓ ਹੜਤਾਲ ਮਾਰ ਮਾਰ ਹਾਕੀਆਂ
ਪੀਪੇ ਵਾਂਗੂੰ ਬੱਸ ਬਾਡੀ ਪਾ ਦੇਓ ਵਿੰਗ ਉਏ
ਇੰਜਣ ਚ ਪਾਓ ਰੇਤਾ ਆਥਣ ਵਾਲੇ ਟੈਮ ਦੇ
ਮਾਰ ਮਾਰ ਕਨੈਟਰ ਦੇ ਬਦਲ ਦਿਓ ਪਿਸਟਨ ਰਿੰਗ ਉਏ 

*********************************
ਭੂੰਡ ਵਾਲੇ ਨੁ ਧਮਕਾਓ ਅਡਿੱਓਂ ਰਫੂ ਹੋ ਜਾਵੇ
ਭੂਸਰੇ ਸਾਹਨ ਦੇ ਲੁਕੇ ਵਿੱਚ ਵਾਹਨ ਦੇ,
ਸ਼ੁਕਰ ਮਨਾਵੇ ਪਰਾਣ ਛੁੱਟ ਗੇ
ਰੌਲੇ ਪਏ ਮੱਠੇ ਤੋਂ ਓਹ ਹੈਂਡਲ ਜਾ ਮਾਰੇ
ਤਿੰਨ ਪਹੀਏ ਦਾ ਮੂਹਰਲਾ ਪਹੀਆ ਟੁੱਟ ਜੇ

**********************************

****************************************

Published in: on ਅਕਤੂਬਰ 3, 2008 at 8:25 ਪੂਃ ਦੁਃ  Comments (4)  
Tags: