ਜਿਵੇਂ ਮੀਂਹ ਪਿਛੋਂ
ਕਰੜੀ ਜੀ ਧੁੱਪ ਚृੜਦੀ
ਲੈ ਕੇ ਹੁਸਨਾਂ ਦੀ ਪੰਡ
ਕੁੜੀ ਕੋਠੇ ਚृੜ ਗੀ
*************
ਜਿਵੇਂ ਇਤਰ ਫਲੇਲਾਂ
ਕਿਸੇ ਢੋਲ ਡੋृਲਤਾ
ਕੇਸੀ ਨਾਹ ਕੇ ਕੀਤਾ
ਆਰਜ਼ੀ ਜਾ ਜੂੜਾ ਖੋਲृਤਾ
**************
ਚੱਬ ਚੁੰਨੀ ਦਾ ਕਿਨਾਰਾ
ਮਜਾਜਣ ਇਕੱਲੀ ਓ ਈ ਹੱਸੀ ਜਾਵੇ
ਸੋਚਾਂ ਸੋਚ ਕੱਚੀਆਂ
ਚੀਚੀ ਵਾਲੇ ਛੱਲੇ ਨੂੰ ਘੁਮਾਵੇ
****************
ਸਿੱਟ ਮੋਢੇ ਉੱਤੋਂ
ਉੰਗਲ ਤੇ ਘੁਮਾਵੇ ਗੁੱਤ ਨੂੰ
ਗਿਣਦਾ ਸੀ ਗੇੜੇ
ਘੇਰ ਚृੜ ਗੀ ਬੇਗਾਨੇ ਪੁੱਤ ਨੂੰ
**************
ਸਹਿ ਨੈਣਾਂ ਵਾਲੇ ਫੈਰ
ਜਿੰਦ ਹੋਈ ਜਹਾਨੋਂ ਕੂਚ ਨੀ
ਪਾਵੇਂ ਸੁਰਮਾ ਤੂੰ ਛੱਡ
ਧਰੂ ਤਾਰੇ ਵਾਲੀ ਪੂਛ ਨੀ
**************
ਨੀਲ ਗੋਰੀ ਵੀਹਣੀ ਉੱਤੇ
ਮਰੋੜ ਗਿਆ ਕਿਹੜਾ ਨੀ
ਚृੜਾਈਆਂ ਸੱਤਰੰਗੀਆਂ
ਵਣਜਾਰੇ ਦਾ ਗਰਾਂ ਕਿਹੜਾ ਨੀ
***************
ਪੈਰ ਆਪਣੇ ਓਹ ਨਿੰਦੀ ਜਾਣ
ਪੱਬ ਤੇਰੇ ਨਾਲ ਚੱਕਦੇ
ਪੰਜ਼ੇਬ ਤੇਰੀ ਤੇਰੀ ਦੀ ਤਰਜ਼ ਤੇ
ਮੋਰ ਨੱਚਦੇ
************
ਰੀਸ ਲੱਭੇ ਨਾ ਮੜਕ
ਨਖ਼ਰੇ ਬੇਹਿਸਾਬ
ਵਸਦੀਆਂ ਰਹਿਣ “ਹੀਰਾਂ”
ਸ਼ਾਨ-ਏ-ਪੰਜਾਬ.