Kveeshri

ਵਲੈਤੋਂ ਪਰਤੇ ਕਾਕਾ ਜੀ ਨੇ, ਲੈਲੀ Ford Endeavour
ਮੈਂ ਪੁੱਛਿਆ ਕੀ ਕਾਰੋਬਾਰ, ਅਖੇ ਮੈਂ ਹਾਂ ਟੈਕਸੀ ਡਰੈਵਰ   
ਭੋਲੇ ਜੱਟ ਨੂੰ ਲੁੱਟ ਕੇ ਖਾਗੇ, ਸ਼ਾਹੂਕਾਰ Clever
ਆਸਟਰੇਲੀਆ ਪੜਨ ਗਿਆ ਮੁੜਕੇ ਪਿੰਡ ਨਾ ਆਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ
ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ,  ਸਾਗ ਚ ਘੱਟ ਹੈ ਪਾਲਕ
ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ
ਦੁਨੀਆਂ ਪੈਸੇ ਦੀ….

ਗੁਰੂ ਘਰ ਜਾਕੇ ਦਾਨ ਦਿੰਦਾ ਜਿੰਨਾ ਬਣਦਾ ਸਰਦਾ
‘ਚਾਰਲੀ ਸਿੰਘ’ ਮਾਂ ਬੋਲੀ ਦੀ ਪੂਰੀ ਸੇਵਾ ਕਰਦਾ
ਪੋਹ ਚ ਯਾਦ ਪੰਜਾਬ ਆਉਂਦਾ ਹਾੜ ਚ ਆਉਣ ਤੋਂ ਡਰਦਾ
‘Proud to be Punjabi’ ਓਹਨੇ ਗੱਡੀ ਮਗਰ ਲਿਖਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਗਰੀਨ ਕਾਰਡ ਤੇਰਾ ਦੱਸ ਕਿੱਥੋਂ ਰਾਸ਼ਨ ਕਾਰਡ ਨਾਲ ਰਲਜੂ
ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ ਕਿਵੇਂ ਝੱਲਜੂ
ਜਿਵੇਂ ਕਈ ਸਦੀਆਂ ਤੋਂ ਆਇਆ ਚਲਦਾ, ਜੁਗਾੜ ਸਾਡਾ ਆਈਂ ਚੱਲ ਜੂ
ਪੰਜਾਬ, ਪੰਜਾਬੀ ਤੇ ਪੰਜਾਬੀਆਤ ਇਹ ਮੇਰਾ ਸਰਮਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ…. ਨੈਣੇਵਾਲੀਆ

ਇਸ਼ਤਿਹਾਰ
Published in: on ਅਪ੍ਰੈਲ 9, 2010 at 6:46 ਪੂਃ ਦੁਃ  Comments (3)  

ਟੱਪੇ

ਫੂਲ ਰਾਮਪੁਰਾ ਕੋਲੋ ਕੋਲੀ, ਨਹਿਰੋਂ ਪਾਰ ਢਿਪਾਲੀ
ਬੱਲੋ ਪੁਲ ਤੇ ਪੈਂਦੀਆਂ ਝਾਲਾਂ ਬੁਰਜੀ ਨੰਬਰ ਛਿਆਲੀ
ਛੰਨਾ ਅਧਰੰਗ ਦੇ ਲੱਗਦੇ ਟੀਕੇ, ਗੱਲ ਐ ਪਰਦੇ ਵਾਲੀ
ਸੰਧੂ ਖੁਰਦ ਠੇਕਾ ਖੁੱਲਿਆ ਦਾਰੂ ਵਿਕਦੀ ਬਾਹਲੀ
ਜੇ ਪੀਣੋਂ ਨਾ ਹਟਿਆ ਬੱਸ ਚੜਜੂੰ ਵਿਰਕਾਂ ਵਾਲੀ
ਜੇ ਪੀਣੋਂ ਨਾ ਹਟਿਆ…..
ਚੀਮੇ ਅੱਡੇ ਤੇ ਬੱਸ ਨਾ ਖੜਦੀ, ਲੋਕੀਂ ਕਰਨ ਸ਼ਿਕਾਇਤਾਂ
ਵੱਡਾ ਪਿੰਡ ਭਦੌੜ ਸੁਣੀਂਦਾ ਜਿੱਥੇ ਪੰਦਰਾਂ ਪੰਚਾਇਤਾਂ
ਜੰਗੀਆਣੇ ਪਿੰਡ ਘਰਾਂ ਨੂੰ ਜਿੰਦੇ, ਲੋਕੀਂ ਵਿੱਚ ਵਲੈਤਾਂ
ਨੈਣੇਵਾਲ ਲੱਗੇ ਪਹਿਰਾ ਠੀਕਰੀ, ਹਰ ਮੋੜ ਤੇ ਜਗਦੀਆਂ ਲੈਟਾਂ
ਡਰਦਾਂ ਕਿਉਂ ਸੋਹਣਿਆਂ ਜੱਟੀ ਤੇਰੀਆਂ ਕਰੇ ਹਮੈਤਾਂ
ਡਰਦਾ ਕਿਉਂ ਸੋਹਣਿਆਂ….

ਭਾਈਰੂਪੇ ਬਣਦੀਆਂ ਟਰਾਲੀਆਂ ਨਾਲੇ ਬਣਦੇ ਗੱਡੇ
ਨਹਿਰ ਵਾਲਾ ਤੇ ਬਲਾਕ ਸੰਮਤੀ, ਸ਼ਹਿਣੇ ਦੇ ਦੋ ਅੱਡੇ
ਭਗਤੇ ਖੂਹ ਹੈ ਭੂਤਾਂ ਵਾਲਾ ਮੰਨਦੇ ਵੱਡੇ ਵੱਡੇ
ਮੇਨ ਰੋੜ ਜਾ ਪੱਖੋ ਕੈਂਚੀਆਂ ਮੋਗੇ ਨੂੰ ਹੱਥ ਕੱਢੇ
ਮਰਦੀ ਮਰਜੂਗੀ ਪੱਲਾ ਤੇਰਾ ਨਾ ਮਜਾਜਣ ਛੱਡੇ
ਮਰਦੀ ਮਰਜੂਗੀ….

Published in: on ਮਾਰਚ 26, 2010 at 1:48 ਬਾਃ ਦੁਃ  Comments (9)  

ਢੋਲ ਵਾਲਾ ਗੁਸਲਖਾਨਾ-

ਮੈਨੂੰ ਮੇਰੇ ਬਾਹਰਲੇ ਮੁਲਕ ਵਸਦਿਆਂ ਯਾਰ ਬੇਲੀਆਂ ਦੀਆਂ ਫੋਟੋਮਾਂ ਦੇਖਣ ਦੀ ਆਦਤ ਐ, ਪਿੱਛੇ ਜੇ ਮੇਰੇ ਨਾਲ ਦਸਵੀਂ ਤੱਕ ਪੜੇ ਧਨੌਲੇ ਵਾਲੇ ਭੁਪਿੰਦਰ ਗਿੱਲ ਦੇ ਕਨੇਡਾ ਚ ਨਵੇਂ ਲਏ
ਘਰ ਦੀਆਂਤਸਵੀਰਾਂ ਦੇਖੀਆਂ ਚਿੱਤ ਬਾਗੋ ਬਾਗ ਹੋ ਗਿਆ, ਜਿਵੇਂ ਫਿਲਮਾਂ ਚ ਹੁੰਦੇ ਆ ਹੂ ਬਹੂ ਓਹੀ ਘਰ, ਓਥੋਂ ਮੇਰੇ ਸਾਡੇ ਪਿੰਡ ਵਾਲੇ ਮਿਸਤਰੀ ਬਾਬਾ ਬਖਤੌਰੇ ਦੀ ਗੱਲ ਯਾਦ ਆ ਗਈ| ਬਖਤੌਰਾ ਬਾਬਾ ਮੇਰੇ ਦਾਦੇ ਦਾ ਚੰਗਾ ਬੇਲੀ ਸੀ, ਦਾਦੇ ਨੇ 1961 ਚ ਹਵੇਲੀ ਪਾਉਣ ਦੀ ਜਿੰਮੇਵਾਰੀ ਬਾਬੇਨੂੰ ਦਿੱਤੀ| ਕਹਿੰਦੇ ਕੰਮ ਲੱਗ ਭੱਗ ਪੂਰਾ ਹੋ ਚੁੱਕਿਆ ਸੀ,ਇੱਕ ਗੁਸਲਖਾਨਾ ਤੇ ਰਸੋਈ ਰਹਿ ਗੇ| ਚਾਰੇ ਕੰਧਾਂ ਕੱਢ ਕੇ, ਛੱਤ ਤੇ ਬਾਲਿਆਂ ਤੇ ਟਾਇਲਾਂ ਰੱਖਣ ਲਈ (ਉਹ ਵੇਲਿਆਂ ਚ ਸੀਮਿੰਟ ਯਾਂ ਲੈਂਟਰ ਨਹੀਂ ਹੁੰਦੇ ਸੀ,) ਗੁਸਲਖਾਨੇ ਦੇ ਵਿਚਕਾਰ ਡੀਜਲ ਵਾਲਾ ਢੋਲ ਰੱਖ ਲਿਆ ਜਿਸਤੇ ਖੜੇ ਹੋ ਕੇ ਛੱਤ ਤੇ ਟਾਇਲਾਂ ਚਿਣੀਆਂ ਗਈਆਂ , ਛੱਤ ਪੂਰੀ ਹੋ ਗਈ ਗੁਸਲਖਾਨਾ ਬਾਣ ਗਿਆ, ਯੱਭ ਇਹ ਪੇ ਗਿਆ ਕਿ ਗੁਸਲਖਾਨੇ ਦਾ ਬਾਰ ਛੋਟਾ ਰਹਿ ਗਿਆ ਢੋਲ ਬਾਹਰ ਨਾ ਨਿੱਕਲੇ, ਸਦਕੇ ਪਿੰਡ ਵਾਲੇ ਮਿਸਤਰੀਆਂ ਦੇ ਸਿਆਣੇ ਆਪਣੀ ਆਪਣੀ ਸਲਾਹ ਦੇਣ ਲੱਗ ਪਏ , ਸਦਾਗਰ ਡਰੈਵਰ ਕਹਿੰਦਾ ਕੰਧ ਢਾਹ ਕੇ ਬਾਰ ਵੱਡਾ ਕਰ ਲੋ, ਜੋਰਾ ਮੈਂਬਰ ਆਖੇ ਛੱਤ ਧੇੜ ਲੋ ਹਾਰ ਕੇ ਬਖਤੌਰੇ ਬਾਬੇ ਨੇ ਸਲਾਹ ਦਿੱਤੀ  ਕਹਿੰਦਾ ਜਗਹ ਬਥੇਰੀ ਆ ਇਹਨੂੰ ਇੱਕ ਖੂੰਜੇ ਚ ਪਿਆ ਰਹਿਣ ਦੇਓ ਇਹ ਦੇ ਤੇ ਈ ਸਾਬਣ ਤੇਲ ਰੱਖ ਲਿਆ ਕਰੋ| ਸਾਰਿਆਂ ਨੂੰ ਸਲਾਹ ਜਚ ਗੀ ਤੇ ਮੇਰੇ ਯਾਦ ਆ ਕਿ ਬਾਬਾ ਗਾਂਧਾ ਸਿੰਘ ਸਕੂਲ ਪੜਦਿਆਂ ਮੈਂ ਦਸਵੀਂ ਤੱਕ ਢੋਲ ਵਾਲੇ ਗੁਸਲਖਾਨੇ ਚੋਂ ਈ ਈਸ਼ਨਾਨੇ ਸੋਧ ਕੇ ਜਾਂਦਾ ਰਿਹਾਂ| ਭਾਵੇਂ ਬਾਅਦ ਚੋਂ ਮਗਰਲੇ ਪਾਸੇ ਤੂੜੀ ਵਾਲੀ ਸਬਾਤ ਤੇ ਪਸ਼ੂਆਂ ਵਾਲਾ ਵਰਂਡਾ ਢਾਹ ਕੇ ਓਥੇ ਸ਼ਹਿਰੀ ਹਿਸਾਬ ਨਾਲ ਘਰ ਪਾਇਆ ਗਿਆ ਮਤਲਬ ਡਰਾਇੰਗ ਰੂਮ ਬੈੱਡ ਰੂਮ ਆਦਿ ਤੇ ਢੋਲ ਵੱਢ ਕੇ ਕੱਢਿਆ ਗਿਆ ਪਰ ਉਹ ਅਜੇ ਵੀ ਢੋਲ ਵਾਲਾ ਗੁਸਲਖਾਨਾ ਈ ਵੱਜਦਾ|
ਮੇਰੇ ਸਾਰੇ ਰਿਸ਼ਤੇਦਾਰ ਭੂਆ ਮਾਸੀਆਂ ਮਾਮੇ ਸਭ ਲਈ “ਢੋਲ ਵਾਲਾ ਗੁਸਲਖਾਨਾ” ਸਾਡੇ ਘਰੇ ਇੱਕ ਆਮ ਸ਼ਬਦ ਆ| ਨਵੀ ਕੋਠੀ ਤਾਂ ਪਾ ਲਈ ਪਰ ਨਾਂ ਤਾਂ ਸਾਡੇ ਡਰਾਇੰਗ ਰੂਮ ਰੱਖਣ ਲਈਸੋਫੇ ਸੀ, ਨਾਂ ਬੈੱਡ ਸੀ ਨਾ ਡਾਈਨਿੰਗ ਟੇਬਲ ਵਗੈਰਾ ਤੇ ਹੁਣ ਲੌਬੀ ਆ ਕਿ ਗੈਸਟ ਰੂਮ ਚਾਰੇ ਪਾਸੇ ਦਾਦੀ ਦੇ ਬੁਣੇ ਵੇ ਮੰਜੇ ਈ ਪਏ ਆ ਵੱਡੇ ਪਾਵਿਆਂ ਵਾਲੇ| ਪਿੱਛੇ ਜੇ ਬਾਬਾ ਬਖਤੌਰਾ ਨਵੀਂ ਪਾਈ ਕੋਠੀ ਦੇਖਣ ਆ ਗਿਆ ਮੈਂ ਵੀ ਪਿੰਡ ਗਿਆ ਵਾ ਸੀ , ਬਾਬੇ ਨੇ ਨਰੀਖਣ ਕੀਤਾ ਤੇ ਸਿੱਟਾ ਕੱਢ ਮਾਰਿਆ ਕਹਿੰਦਾ ਗੱਲ ਬਾਤ ਪੇਸ਼ ਨੀ ਹੋਈ, ਕਹਿੰਦਾ ਆਪਾਂ ਇਹਦੇ ਤੇ ਚੁਬਾਰੇ ਪਾਉਣੇ ਆਂ ਮੈਨੂੰ ਮਿਣਤੀ ਲੈਣ ਦੇ ਜਾਹ ਮੇਰਾ ਝੋਲੇ ਚੋਂ ਫੀਤਾ ਕੱਢ ਕੇ ਲਿਆ ਮੈਂ ਕਿਹਾ ਝੋਲਾ ਕਿੱਥੇ ਆ ਬਾਬਾ ਉਹ ਦੇ ਮੂੰਹੋਂ ਸਭਾਵਿਕ ਈ ਨਿੱਕਲ ਗਿਆ ” ਢੋਲ ਵਾਲੇ ਗੁਸਲਖਾਨੇ ਦੇ ਬਾਹਰ ਕਿੱਲੇ ਤੇ” ਮੈਂ ਦੰਦੀਆਂ ਕੱਢਦਾ ਫੀਤਾ ਲੈਣ ਤੁਰ ਪਿਆ|

Published in: on ਦਸੰਬਰ 5, 2009 at 7:17 ਪੂਃ ਦੁਃ  Comments (3)  

ਅੰਨਦਾਤਾ

ਸਿਰ ਤੇ ਮਾੜਾਸਾ ਮਾਰੇ ਪਰਨੇ ਚੋਂ ਮੁੜਕਾ ਕੰਨ ਨੂੰ ਲੱਗੇ ਫੋਨ ਨੂੰ ਤਰ ਕਰ ਰਿਹਾ ਸੀ,

ਉਹ ਕਿਸੇ ਧੁੱਪ ਤੋਂ ਬਚਣ ਵਾਲੀ ਕਰੀਮ ਬਾਰੇ ਦੱਸ ਰਹੀ ਸੀ
ਜੋ ਉਸਦੀ ਕਨੇਡਾ ਵਾਲੀ ਮਾਸੀ ਨੇ ਸਮਾਨ ਸਹਿਤ ਘੱਲੀ ਸੀ,

ਰੇਤਾ ਮੁੜਕੇ ਨਾਲ ਰਲ ਕੇ ਕਰੀਮ ਬਣ ਗਿਆ, ਮੋਬੈਲ ਮੇਰੇ ਹੱਥੋਂ ਪਾਣੀ ਨਾਲ ਨੱਕੋ ਨੱਕ ਭਰੇ ਝੋਨੇ ਦੇ ਵਾਹਣ
ਚ ਜਾ ਡਿੱਗਿਆ, ਲੱਗਿਆ ਹਜ਼ਾਰ ਰਪੀਏ ਚ ਪਾਣੀਪੈ ਗਿਆ,

ਢੂਹੀ ਤੇ ਬੰਨੀ ਸਪਰੇ ਵਾਲੀ ਢੋਲੀ ਨੇ ਸ਼ਾਬਾਸ਼ ਦਿੱਤੀ, ਕੋਡੇ ਹੋਏ ਦੇ ਮੱਥੇ ਚੋਂ ਨਮਕੀਨ ਬੂੰਦਾਂ, ਭਾਈ ਲਾਲੋ ਦੇ ਖਿਲਾਫ
ਮਰਦਾਨੇ ਦੀਆਂਰੋਟੀਆਂ ਚੋਂ ਡਿੱਗਦੀਆਂ ਦੁੱਧ ਦੀਆਂ ਬੂੰਦਾਂ ਲੱਗੀਆਂ|

ਮੈਨੂੰ ਮੋਬੈਲ ਸਮੇਤ ਮੇਰਾ ਅਕਸ ਖੜੇ ਪਾਣੀ ਚੋਂ ਦਿਖਾਈ ਦਿੱਤਾ “ਉੱਠ ਸ਼ੇਰਾ ਕਿਉਂ ਹੌਂਸਲਾ ਸਿੱਟਿਆ..” ਜਿਵੇਂ
ਸੁਰਗਾਂ ਚੋਂ ਬਾਪੂ ਬੋਲ ਰਿਹਾ ਸੀ, ਜੋ ਬੋਲੇ ਸੋ ਨਿਹਾਲ ਮੇਰਾ ਅੰਦਰ ਬੋਲਿਆ..”ਸਤਿ ਸ਼ਰੀ ਅਕਾਲ…..” ਹਜ਼ਾਰਾਂ ਝੋਨੇ ਦੇ ਬੂਟੇ ਬੋਲੇ…

ਮੋਬੈਲ ਵੀ ਮੇਰੇ ਵਾਂਗੂੰ ਢੀਠ ਸੀ..ਫੇਰ ਟਾਵਰ ਫੜ ਗਿਆ, ਢੀਠ ਜੀਹਨੂੰ ਧੁੱਪ ਨੀ ਲੱਗਦੀ, ਜਿਹਦਾ ਚੰਮ ਹਰ ਛਿਮਾਹੀਂ ਹਾੜੀ ਜਾਂ ਝੋਨੇ ਲੱਗਦਾ, ਜਿਹੜਾ ਪਿੰਡ ਚ ਰਹਿੰਦਾ ਸੀ,
ਮੋਬੈਲ ਫੇਰ ਖੜਕਿਆ ਉਹ ਫੇਰ ਬੋਲੀ ” ਮੇਰਾ ਕਨੇਡਾ ਦਾ ਸ਼ਾਇਦ ਕੇਸ ਬਣ ਜੇ, ਮਾਸੀ ਨੇ ਕਾਗਜ਼ ਭੇਜੇ ਆ.. ਤੂੰ ਵੀ ਕਾਗਜ਼ ਭਰਦੇ..”
ਮੈਂ ਨੀਲੇ ਫੋੜ ਦੀ ਸੀਟ ਤੇ ਡਿਪਟੀ ਬਣਿਆ ਬੈਠਾ ਸੀ ਖੇਤੋਂ ਜਾਂਦੀ ਪਹੀ ਚ ਟੋਏ ਮੈਨੂੰ ਝੂਟੇ ਦੇ ਰਹੇ ਸੀ ਫੇਰ ਮੈਂ ਬੋਲਿਆ ” ਤੈਨੂੰ ਤਾਂ ਮੰਨੀਏਂ ਜੇ ਨੈਣੇਵਾਲ ਦਾ ਵੀਜ਼ਾ ਲਵਾਕੇ ਦਿਖਾਵੇਂ…”
ਰੇਸ ਮੱਲੋਜੋਰੀ ਨੱਪੀ ਗਈ ਫੋੜ ਨੇ ਲਲਕਾਰਾ ਮਾਰਿਆ, ਕੱਚਾ ਰਾਹ ਮਸ਼ੂਕ ਵਾਂਗੂੰ ਪਿੰਡ ਵਾਲੀ ਸੜਕ ਨੂੰ ਮਿਲ ਗਿਆ, ਟਰੈਕਟਰ ਟਰਾਲੀ ਦੀ ਉੰਗਲੀ ਫੜੀ ਜਿਵੇਂ ਮੈਨੂੰ ਟਰਾਲੀ ਦੇ ਡਾਲੇ
ਵੱਲ ਇਸ਼ਾਰਾ ਕਰ ਰਿਹਾ ਸੀ, ਡਾਲੇ ਤੇ ਲਿਖਿਆ ਸੀ- ਅੰਨਦਾਤਾ

Published in: on ਦਸੰਬਰ 4, 2009 at 4:54 ਪੂਃ ਦੁਃ  ਟਿੱਪਣੀ ਕਰੋ  

ਛੰਦ

ਨੈਣੇਵਾਲ ਪਿੰਡ ਦਾ ਹਾਂ ਜਸ ਗਾਂਵਦਾ
ਜੋੜਕੇ ਤੇ ਛੰਦ ਤੁਸਾਂ ਨੂੰ ਸੁਣਾਂਵਦਾ
ਜਿਲਾ ਬਰਨਾਲਾ ਤੇ ਭਦੌੜ ਠਾਣਾ ਹੈ
ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ
ਪਰੇਮਜੀਤ ਹੋਰੀਂ ਛੰਦ ਨੇ ਬਣਾ ਗਏ
ਲਿਖ ਕੇ ਤੇ ਸਾਰੇ ਪਿੰਡ ਨੂੰ ਸੁਣਾ ਗਏ
ਲੋੜ ਕੋਈ ਹੋਵੇ ਮੈਨੂੰ ਖਤ ਪਾਣਾ ਹੈ
ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ
ਲੁਧਿਆਣਾ ਪਟਿਆਲਾ ਚੜਦੇ ਵੱਲ ਪੈ ਗਏ
ਕੋਟ ਤੇ ਫਰੀਦ ਲਹਿੰਦੇ ਵੱਲ ਰਹਿ ਗਏ
ਰਾਮਪੁਰਾ ਹੈ ਨੇੜੇ ਪੈਂਦਾ ਟੇਸ਼ਨ ਰੇਲ ਦਾ
ਸ਼ਹਿਰ ਨਈਂਓਂ ਲੱਭਣਾ ਬਠਿੰਡੇ ਮੇਲ ਦਾ
ਫੂਲ ਰਾਮਪੁਰੇ ਤੋਂ ਵਾਇਆ ਢਿਪਾਲੀ ਜਾਣਾ ਹੈ
ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

ਨੈਣੇਵਾਲ ਪਿੰਡ ਦਾ ਹਾਂ ਜਸ ਗਾਂਵਦਾ

ਜੋੜਕੇ ਤੇ ਛੰਦ ਤੁਸਾਂ ਨੂੰ ਸੁਣਾਂਵਦਾ

ਜਿਲਾ ਬਰਨਾਲਾ ਤੇ ਭਦੌੜ ਠਾਣਾ ਹੈ

ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

ਪਰੇਮਜੀਤ ਹੋਰੀਂ ਛੰਦ ਨੇ ਬਣਾ ਗਏ

ਲਿਖ ਕੇ ਤੇ ਸਾਰੇ ਪਿੰਡ ਨੂੰ ਸੁਣਾ ਗਏ

ਲੋੜ ਕੋਈ ਹੋਵੇ ਮੈਨੂੰ ਖਤ ਪਾਣਾ ਹੈ

ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

ਲੁਧਿਆਣਾ ਪਟਿਆਲਾ ਚੜਦੇ ਵੱਲ ਪੈ ਗਏ

ਕੋਟ ਤੇ ਫਰੀਦ ਲਹਿੰਦੇ ਵੱਲ ਰਹਿ ਗਏ

ਰਾਮਪੁਰਾ ਹੈ ਨੇੜੇ ਪੈਂਦਾ ਟੇਸ਼ਨ ਰੇਲ ਦਾ

ਸ਼ਹਿਰ ਨਈਂਓਂ ਲੱਭਣਾ ਬਠਿੰਡੇ ਮੇਲ ਦਾ

ਫੂਲ ਰਾਮਪੁਰੇ ਤੋਂ ਵਾਇਆ ਢਿਪਾਲੀ ਜਾਣਾ ਹੈ

ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

Published in: on ਸਤੰਬਰ 10, 2009 at 11:39 ਪੂਃ ਦੁਃ  Comments (1)  

ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ..

ਜੇਠ ਹਾੜ ਦੇ ਦੁਪੈਹਰੇ ਬਾਬੇ ਬਹਿੰਦੇ ਬੋਹੜ ਛਾਵੇਂ
ਜਾਂ ਫਿਰ ਧੂੰਈਂ ਦੇ ਦੁਆਲੇ ਦਾ ਸਿਆਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ
ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ.

ਪਹੁ ਫੁੱਟਦੇ ਹੀ ਗੁਰੂ ਘਰ ਦੇ ਸਪੀਕਰ ਚੋਂ ਬਾਣੀ
ਓਹ ਸਕੂਲ ਦਾ ਮੈਦਾਨ ਕੌਡੀ ਖੇਡਦੇ ਸੀ ਹਾਣੀ
ਝੋਨੇ ਵਾਲੀ ਢੇਰੀ ਉੱਤੇ ਬਾਪੂ ਮੰਜਾ ਡਾਹਕੇ ਬਹਿੰਦਾ
ਜਾਂਦੀ ਨਹਿਰ ਦਾਣਾ ਮੰਡੀ ਨਾਲੋ ਨਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਜੀਹਨੇ ਦੇਸੀ ਘਿਓ ਵਿੱਚ ਕੁੱਟ ਕੇ ਖਵਾਈਆਂ ਚੂਰੀਆਂ
ਮੂੰਹ ਹਨੇਰੇ ਚੋਅ ਕੇ ਲਿਆਉਂਦੀ ਰਹੀ ਬੂਰੀਆਂ
ਕਈ ਝੱਖੜਾਂ ਦੇ ਬਾਵਜੂਦ ਹੌਂਸਲਾ ਨਾ ਹਾਰੀ
ਜੰਮੇ ਸ਼ੇਰ ਜੀਹਨੇ ਉਹ ਮਾਂ ਸਦਕੇ ਕਮਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਟਾਹਲੀ ਦੇਆਂ ਦੋ ਗੇਟਾਂ ਵਾਲੀ ਇੱਕੋ ਪਿੰਡ ਚ ਹਵੇਲੀ
ਪਿਓ ਦਾਦੇ ਅਤੇ ਮੇਰੇ ਜਿੱਥੇ ਆਉਂਦੇ ਜਾਂਦੇ ਬੇਲੀ
ਖੁੱਲਾ ਹਵਾਦਾਰ ਜਾਲੀ ਮੱਖੀ ਮੱਛਰ ਤੋਂ ਲੱਗੀ
ਚੁਬਾਰੇ ਦੋਹਾਂ ਪਾਸੇ ਤੀਜਾ ਤੁੰ ਵਿਚਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਬੇਬੇ ਦੀ ਮੈਂ ਸੁਣਿਆ ਕਿ ਨਿਗਾਹ ਥੋੜੀ ਹੋ ਗਈ
ਮੇਰੇ ਕੋਲੋਂ ਦੂਰ ਮੇਰੇ ਪੋਤਿਆਂ ਦੀ ਜੋੜੀ ਹੋ ਗਈ
ਵੇਹੜੇ ਵਾਲੀ ਨਿੰਮ, ਬੇਬੇ ਅਤੇ ਉਹਦਾ ਚਰਖਾ
ਸੱਤਰਾਂ ਤੋਂ ਕਿੰਨੇ ਟੱਪੇ ਉਹ ਸਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਸ਼ਹਿਰ ਉਹਦੇ ਜਾਂਦਿਆਂ ਸੀ ਮੇਰਾ ਪਿੰਡ ਰਾਹ ਚ ਪੈਂਦਾ
ਉਹੀ ਬੱਸ ‘ਵਿਰਕਾਂ’ ਦੀ ਯਾਰ ਉਡੀਕਦਾ ਸੀ ਰਹਿੰਦਾ
ਮਾਰ ਬੁੱਕਲ ਖੇਸੀ ਦੀ ਸੀਟ ਪਿਛਲੀ ਤੇ ਬਹਿਨਾ
ਬੁਲਾਈ ਪਿੱਛੇ ਮੁੜ ਉਹਦੀ ਸਤਿ ਸ਼ਰੀ ਅਕਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…
ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ.

Published in: on ਅਗਸਤ 28, 2009 at 10:00 ਪੂਃ ਦੁਃ  Comments (1)  

ਇਹਨਾਂ ਨੂੰ ਲਲਕਾਰੋ ਨਾ

ਇਹਨਾਂ ਨੂੰ ਲਲਕਾਰੋ ਨਾ
ਇਹ ਹੱਸਦੇ ਈ ਭਲੇ ਨੇ
ਜੈਕਾਰੇ ਸੁਣਕੇ ਇਹਨਾਂ ਦੇ
ਤੂਫਾਨ ਕਈ ਟਲੇ ਨੇ
ਕਸ਼ਮੀਰੀ ਹਿੰਦੂਆਂ ਦੀ ਬੇਨਤੀ ਤੇ
ਇੱਕ ਕੌਮ ਹੋਂਦ ਵਿੱਚ ਆਈ ਸੀ
ਬੂਟਾ ਮਾਛੀਵਾੜੇ ਪੱਟ ਹੋਇਆ
ਇੱਕ ਕੌਮ ਨਾ ਫੇਰ ਥਿਆਈ ਸੀ
ਇਹਨਾਂ ਗੁੜृਤੀ ਮਿਲੀ ਹੈ ਅੰਮਰਿਤ ਦੀ
ਇਹ ਲੋਰੀ ਸੁਣਦੇ ਬਾਣੀ ਦੀ
ਜਿਹੜੀ ਭਲਾ ਸਰਬੱਤ ਦਾ ਮੰਗਦੀ ਹੈ
ਉਹ ਕੌਮ ਟਿੱਚ ਨਹੀਂ ਜਾਣੀਦੀ
ਨਾ ਸੋਚੋ ਕਿ ਇਹ ਥੱਕ ਗਏ
ਸਵਾ ਲੱਖ ਦੇ ਬਰਾਬਰ ਖੜ ਸਕਦੇ
ਦੇਖ ਖੰਡੇ ਤੇ ਸੁਨੈਹਰੀ ਝੂਲਦੇ ਨੂੰ
ਸੀਸ ਰੱਖ ਕੇ ਤਲੀ ਤੇ ਲੜ ਸਕਦੇ
ਇਹ ਪੱਥਰ ਮੂਰਤਾਂ ਪੂਜਦੇ ਨਾ
ਨਾ ਬਾਬਾ ਡੇਰਾ ਮਹੰਤ ਸਾਡਾ
ਨੰਗੇ ਪੈਰੀਂ ਹੱਥ ਆਪੇ ਜੁੜ ਜਾਂਦੇ
ਇੱਕੋ ਗੁਰੂ ਹੈ ਆਦਿ ਗਰੰਥ ਸਾਡਾ

Published in: on ਜੂਨ 23, 2009 at 9:32 ਪੂਃ ਦੁਃ  Comments (2)