ਹੋਈ ਫਕੀਰ ਦੀ ਮੈਂ ਹੀਰ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ
ਅੱਗ ਹਿਜਰਾਂ ਦੀ ਲੱਗੀ ਨੀ ਸਿਆਣੀ ਗਈ ਠੱਗੀ
ਮੇਰੇ ਲਾਰਿਆਂ ਤੋਂ ਲੰਮੀ ਉਹਦੇ ਵਾਅਦਿਆਂ ਦੀ ਸੂਚੀ
ਕੱਚੀ ਕੰਧ ਕਲੀ ਕੀਤੀ ਫੇਰ ਪਿਆਰ ਵਾਲੀ ਕੂਚੀ

ਨਾਂ ਲਿਖ ਗਿਆ ਗੂੜਾ ਨੀ ਕਿਹੜੇ ਸੰਗਲਾਂ ਨਾ ਨੂੜਾਂ
ਦਿਲ ਮੰਨਦਾ ਨਾ ਗੱਲ ਰੰਗ ਚੜ ਗਿਆ ਚੋਖਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਮੇਰੇ ਲੱਗਿਆ ਨਾ ਆਖੇ ਚਿੱਤ ਟੁੱਟ ਪੈਣਾ ਮੂਰਾ
ਨੀ ਮੈਂ ਆਪੇ ਘੋਲ ਪੀਤਾ ਮਿੱਠੇ ਸ਼ਹਿਦ ਚ ਧਤੂਰਾ
ਚੜ ਗਿਆ ਨੀ ਖੁਮਾਰ ਮੈਂ ਹੋਈ ਆਪੋਂ ਬਾਹਰ
ਮੈਥੋਂ ਉੱਠਿਆ ਨਾ ਜਾਵੇ ਬਾਗ ਕੱਢਦੀ ਅਧੂਰਾ
ਪੱਬਾਂ ਭਾਰ ਫਿਰਾਂ ਨੱਸੀ ਨੀ ਮੈਂ ਕੱਲੀ ਜਾਂਵਾਂ ਹੱਸੀ
ਮੇਰਾ ਫੁੱਲਾਂ ਨਾਲੋਂ ਹੌਲਾ ਕਰ ਭਾਰ ਗਿਆ
ਮਾਪਿਆਂ ਦੀ ਲਾਡਲੀ ਤੇ,
ਨੀ ਉਹ ਝੱਲ ਇਸ਼ਕੇ ਦਾ ਖਿਲਾਰ ਗਿਆ

ਨੀ ਦੱਸ ਹਾਸਿਆਂ ਚ ਕੌਣ ਤੇਰਾ ਹਾਸਾ ਨਈਂਓਂ ਫੋਕਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਮੈਂ ਚੁੰਨੀ ਨਾਲ ਢਕੀ ਹਾਰੇ ਹੌਂਸਲੇ ਦੇ ਰੱਖੀ
ਦੇਕੇ ਬੁੱਕਲ ਦੀ ਨਿੱਘ ਮਸਾਂ ਯਾਰੀ ਕੀਤੀ ਪੱਕੀ
ਉਮਰ ਕੱਚੀ ਦੀਆਂ ਲਾਈਆਂ ਜਿੰਨਾ ਤੋੜ ਨਿਭਾਈਆਂ
ਮੇਲੇ ਲਗਦੇ ਮਸੀਤੀਂ ਰੰਨਾਂ ਸੁੱਖ ਦੇਣ ਆਈਆਂ
ਕੱਲ ਸੁਫਨੇ ਚ ਆਕੇ ਉਹਨੇ ਬਾਂਹਵਾਂ ਵਿੱਚ ਚੱਕੀ
ਲੱਕ ਖਾ ਗਿਆ ਮਰੋੜਾ ਮੇਰੇ ਚੀਸ ਉੱਠੀ ਵੱਖੀ
ਪੀ ਗਿਆ ਨੀ ਨੀਝ ਲਾਕੇ ਵੈਰੀ ਜੋਬਨਾ ਦਾ ਡੋਕਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨਾ ਅੱਖ ਲੱਗੇ ਤੇ ਨਾ ਖੁੱਲੇ ਮੈਂਨੂੰ ਸੁਫਨੇ ਵੀ ਭੁੱਲੇ
ਬੱਦਲ ਤੇ ਨੈਣ ਕਈ ਵਾਰੀ ਕੱਠੇ ਡੁੱਲੇ
ਬੇਬੇ ਖਿੱਚੀ ਜੁੱਤੀ ਤੰਦ ਸੋਚਾਂ ਵਾਲੀ ਟੁੱਟੀ
ਦੁੱਧ ਉੱਬਲ ਕੇ ਨਿੱਤ ਪੈ ਜਾਵੇ ਵਿੱਚ ਚੁੱਲੇ
ਹੋਗੀ ਕੁੜਤੀ ਨੀ ਤੰਗ ਮੈਨੂੰ ਦੱਸ ਲੱਗੇ ਸੰਗ
ਜਦੋਂ ਲਵਾਂ ਅੰਗੜਾਈ ਟਿੱਚ ਬਟਨ ਆਪੇ ਖੁੱਲੇ
ਲੜ ਗਿਆ ਡੇਂਹਬੂ ਬਣ ਪਤਲੇ ਜੇ ਲੱਕ ਤੇ
ਢਾਕਾਂ ਤੇ ਨਿਸ਼ਾਨ ਨੀਲੇ ਲਾਲ ਅਣਮੁੱਲੇ

ਫਿਰਾਂ ਖੰਭ ਵਾਂਗੂ ਉੱਡੀ ਜਦੋਂ ਉਹਦੇ ਬਾਰ ਸੋਚਾਂ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਉਹਦਾ ਪਿੰਡ ਨੈਣੇਵਾਲਾ ਨਾ ਬਾਹਲਾ ਗੋਰਾ ਤੇ ਨਾ ਕਾਲਾ
ਜਦੋਂ ਸੰਗ ਕੇ ਜੇ ਹੱਸੇ ਰੁੱਗ ਭਰੇ ਦਿਲਵਾਲਾ
ਨੀ ਉਹਦੀ ਤੱਕਣੀ ਚ ਜਾਦੂ ਝੱਟ ਕਰ ਲੈਂਦਾ ਕਾਬੂ
ਖੇਤਾਂ ਮੰਡੀਆਂ ਦਾ ਰਾਜਾ ਵਾਧੇ ਘਾਟੇ ਦਾ ਹਿਸਾਬੂ
ਉਹ ਮਿੱਟੀ ਲਾਂਵਾ ਮੱਥੇ ਮੇਰਾ ਯਾਰ ਵਸੇ ਜਿੱਥੇ
ਨੀ ਮੇਰੇ ਮੂੰਹਜਵਾਨੀ ਯਾਦ ਰੂਟ ਮਿੰਨੀ ਬੱਸ ਵਾਲਾ
ਚਾਰ ਕੋਹ ਸ਼ਹਿਣੇ ਤੋਂ ਨਵਾਂ ਜਿਲਾ ਬਰਨਾਲਾ
ਜਾਂਦੀ ਪਿੰਡਾਂ ਵਿਚਦੀ ਬਠਿੰਡੇ ਨੀ ਮੈਂ ਹੱਥ ਦੇ ਕੇ ਰੋਕਾਂ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ

Published in: on ਸਤੰਬਰ 14, 2010 at 5:34 ਪੂਃ ਦੁਃ  Comments (2)  

The URI to TrackBack this entry is: https://premjeetnainewalia.wordpress.com/2010/09/14/%e0%a8%b9%e0%a9%8b%e0%a8%88-%e0%a8%ab%e0%a8%95%e0%a9%80%e0%a8%b0-%e0%a8%a6%e0%a9%80-%e0%a8%ae%e0%a9%88%e0%a8%82-%e0%a8%b9%e0%a9%80%e0%a8%b0/trackback/

RSS feed for comments on this post.

2 ਟਿੱਪਣੀਆਂਟਿੱਪਣੀ ਕਰੋ

  1. kya baat hai

  2. ਬਾਈ ਜੀ ਮੈਂ ਤੁਹਾਡੀਆਂ ਲਿਖ੍ਖੀਆਂ ਕੁੱਲ ਸਤਰਾਂ ਪੜੀਆਂ, ਬਾਈ ਜੀ ਮੇਰਾ ਪਾਈਆ ਖੂਨ ਵਧ ਗਿਆ…..ਨਾਜਾਰਾ ਆ ਗਿਆ……ਮੈਂ ਪੇਸ਼ੇ ਤੋਂ ਇੰਜੀਨੀਅਰ ਆਂ ਪਰ ਪੰਜਾਬੀ ਨਾਲ ਬਹੁਤ ਗੂੜਾ ਪਿਆਰ ਹੋਣ ਕਾਰਣ, ਤੁਹਾਡੇ ਵਰਗੇ ਸੱਜਣ-ਮਿੱਤਰ ਲਭ੍ਭ ਹੀ ਲਈਦੇ ਆ, ਕਵਿਤਾ ਜਾਂ ਗੀਤ ਰਾਹੀਂ ਅਖ੍ਖੀਂ ਡਿਠ੍ਠਾ ਨਜਾਰਾ ਪੇਸ਼ ਕਰ ਦਿੰਦੇ ਆ……………!
    ਰੱਬ ਲੰਮੀਆਂ ਉਮਰਾਂ ਕਰੇ ਬਾਈ ਜੀ ….ਜੀਓ……ਜੀਓ……..!


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: