ਵਿਚ ‘ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁੰਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟਗੇ ਭੌਰ ਚੁਬਾਰੇ
ਸ਼ਹਿਰ ਨੂੰ ਬੱਸ ਦਾ ਟੈਮ ਨਾ ਕੋਈ
ਤੂੰ ਕੀਹਨੂੰ ਉਡੀਕੇਂ ਮੁਟਿਆਰੇ
ਅੱਚਵੀ ਕਰਦੀ ਖੜ ਕੇ ਅੱਡੇ ਤੇ
ਖੂੰਜੇ ਚੱਬਤੇ ਚੁੰਨੀ ਦੇ ਚਾਰੇ
ਐਂਵੇ ਨਾ ਕਿਸੇ ਦੀ ਖੁੰਭ ਠਪਾ ਦੀਂ
ਤੈਂ ਮਾਰੂ ਹਥਿਆਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ
ਇਹ ਮਸਤ ਮਲੰਗੇ ਕੈਂਠਿਆਂ ਵਾਲੇ
ਨਾ ਹੁਸਨ ਦਾ ਭਰਦੇ ਪਾਣੀ
ਨਖਰੇ ਰਕਾਨਾਂ ਲੱਖ ਕਰਦੀਆਂ
ਇਹਨਾਂ ਟਿੱਚ ਨਾ ਜਾਣੀ
ਸਕੋਡਾ ਟਰੱਕਾਂ ਦੇ ਵਿੱਚ ਨਾ ਫਸਜੀਂ
ਤੇਰੀ ਉਲਝ ਜਾਊ ਤਾਣੀ
ਦੰਦ ਨਾ ਕੱਢੀਏ ਨੀਵੀਂ ਪਾ ਲੰਘੀਏ
ਜਦੋਂ ਚੋਬਰ ਕਰਨ ਇਸ਼ਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ
ਸੁਣ ਕਾਰਾਂ ਵਿੱਚ ਰਹਿਣ ਵਾਲੀਏ
ਇਹਨਾਂ ਦੇ ਚਲਦੇ ਗੱਡੇ
ਕਰਕੇ ਪੱਧਰ ਸੌ ਮਣ ਝੋਨਾ
ਦੇਖ ਟਿੱਬਿਆਂ ਵਿੱਚ ਲੱਗੇ ਖੱਡੇ
ਗੇਟ ਲੋਹੇ ਦੇ ਖੁਲੇ ਰਹਿੰਦੇ
ਇਹਨਾਂ ਘਰਾਂ ਦੇ ਵੇਹੜੇ ਵੱਡੇ
ਅੱਖ ਦੇ ਇਸ਼ਾਰੇ ਛਤਰੀ ਬਹਿੰਦੇ
ਚੀਨੇ ਅੰਬਰੀਂ ਛੱਡੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ
ਮਾੜੀ ਮੋਟੀ ਤਾਂ ਗੌਲਦੇ ਹੈਣੀ
ਕਹਿ ਕੇ “ਚੱਕਰ ਕੋਈ ਨੀ” ਹੱਸ ਦਿੰਦੇ ਨੇ
ਇੱਕ ਡਰਦੇ ਬੱਸ ਬਾਜਾਂ ਵਾਲੇ ਤੋਂ
ਘੜੇ ਤੋਂ ਕੌਲਾ ਚੱਕ ਦਿੰਦਾ ਨੇ
ਗੁੜ ਵਿੱਚ ਸੌਂਫ ਲੈਚੀਆਂ ਪਾਕੇ
ਰੂੜੀ ਥੱਲੇ ਨੱਪ ਦਿੰਦੇ ਨੇ
ਅਚਾਰ ਗੰਢਾ ਨਾਲ ਲਾਹਣ ਦੇ
ਗਿਲਾਸ ਸਟੀਲ ਦਾ ਰੱਖ ਦਿੰਦੇ ਨੇ
ਦੁੱਧ ਘਿਓ ਤੈਨੂੰ ਕਰੇ ਅਲਰਜੀ
ਇਹਨਾਂ ਦੇ ਮੇਹਦੇ ਭਾਰੇ
ਬਲਦ ਨਗੌਰੀ ਤੇਲ ਸਿੰਗਾਂ ਨੂੰ
ਦੂਰੋਂ ਪੈਂਦੇ ਲਿਸ਼ਕਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ
ਨੈਣੇਵਾਲ ਮੇਰਾ ਪਿੰਡ ਗੋਰੀਏ
ਜਿਲਾ ਨਵਾਂ ਬਣਿਆ ਬਰਨਾਲਾ
ਮਾਲਵੇ ਦੀ ਨੂੰਹ ਜੇ ਬਣਨਾ
ਦੇਖ ਲਾ ਮਨ ਬਣਾ ਲਾ
ਗਰਮੀ ਚ ਪੱਖੀਆਂ ਝਾਲਰ ਵਾਲੀਆਂ
ਕੰਬਲ ਬੰਬਲਾਂ ਵਾਲੇ ਸਿਆਲਾਂ
ਜਦੋਂ ਲੱਪ ਮੱਖਣ ਦੀ ਪਾਈ ਸਾਗ ਚ
ਦੇਖੀਂ ਆਉਂਦੇ ਨਜਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ
good zar swad aa gia……
nazara a gya
puri kam hai …..
ਗਰਮੀ ਚ ਪੱਖੀਆਂ ਝਾਲਰ ਵਾਲੀਆਂ
ਕੰਬਲ ਬੰਬਲਾਂ ਵਾਲੇ ਸਿਆਲਾਂ…..
ਬਹੁਤ ਵਧੀਆ ….
ਪੱਖੀਆਂ ਦਾ ਜੋੜਾ…
ਮਾਂ ਦਾਂ ਵਿਹੜਾ ਯਾਦ ਆ ਗਿਆ……
ਬੰਬਲਾਂ ਵਾਲ਼ੇ ਖੇਸ ….ਬੇਬੇ ਯਾਦ ਆ ਗਈ…..ਬੇਬੇ ਦਾ ਚਰਖਾ ਤੇ ਸੰਦੂਕ ਅੱਖਾਂ ਸਾਹਮਣੇ ਆ ਗਿਆ…..
ਇਹਨਾਂ ਹੀ ਨਿਸ਼ਾਨੀਆਂ ਨੂੰ ਮੈਂ ‘ਪੰਜਾਬੀ ਵਿਹੜੇ” ਸੰਭਾਲ਼ ਕੇ ਰੱਖਿਆ ਹੈ।