ਸਾਡੇ ਖੂਨ ਚ ਗੁਲਾਮੀ ਸੀ, ਸਾਡੇ ਖੂਨ ਚ ਅੱਜ ਵੀ ਹੈ
ਦੇਸ਼ਭਗਤੀ ਤੇ ਕੁਰਬਾਨੀਆਂ
ਇਹ ਪੰਗੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…
ਜਿੱਥੇ ਅੰਨ ਨੂੰ ਵੀ ਛੱਤ ਨਹੀਂ, ਗੋਦਾਮਾਂ ਚ ਸੜਦਾ ਏ
ਅੰਨ ਛੱਤ ਤੇ ਕਫਨ ਬਾਜੋਂ, ਕੋਈ ਫੁੱਟਪਾਥ ਤੇ ਮਰਦਾ ਏ
ਹੱਥ, ਹਾਥੀ ਜਾਂ ਹਥੌੜਾ ਤਾਰਾ ਦਾਤੀ
ਅਸੀਂ ਝੰਡੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
……………………………………
ਜੋ ਫਾਹੇ ਲਾ ਦਿੱਤੀਆਂ, ਉਹਨਾਂ ਸੋਚਾਂ ਦਾ ਕੀ ਕਰੀਏ
ਜੋ ਚੁਣਦੇ ਖੁਦ ਆਪ ਅਸੀਂ, ਉਹਨਾਂ ਜੋਕਾਂ ਦਾ ਕੀ ਕਰੀਏ
ਚਲਾਇਆ ਚਰਖਾ ਦੂਜਾ ਕੰਮ ਕੀਤਾ ਨਾਂ
ਆਵੇ ਬੰਦੇ ਦਾ ਕਰਾਂਤੀਕਾਰੀਆਂ ਚ ਨਾਂ, ਉਸ ਬੰਦੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
……………………………………..
ਆਊ ਪੈਨਸ਼ਨ ਨਾਲੇ ਚੁੱਲਾ ਚੌਂਕਾ ਚੱਲੂ, ਬੇਬੇ ਦੋਵੇ ਪੁੱਤ ਫੌਜ ਘੱਲਤੇ
ਗਲਤਫਹਿਮੀ ਮਗਜ ਬਹਿ ਗੀ, ਦੇਸ਼ਭਗਤ ਲੋਕ ਪੰਜਾਬ ਵੱਲ ਦੇ
ਕੰਮ ਚੰਗਾ ਹੋਇਆ ਖੇੜ ਦਾ ਮੈਦਾਨ ਬਣਿਆ,
ਦੱਬ ਕੇ ਕਿਸਾਨ ਸੇਵਾ ਕੇਂਦਰ ਦੀ ਥਾਂ, ਏਨੇ ਚੰਗੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…
behtareen khayaal….bhut sohni rachna hai
ਮੈਂ ਅੱਜ ਪਹਿਲੀ ਵਾਰ ਇਸ ਬਲੌਗ ‘ਤੇ ਆਇਆ ਇਹ ਕਵਿਤਾ ਬਹੁਤ ਕਮਾਲ ਦੀ ਹੈ..ਹੋਰ ਕਵਿਤਾਵਾਂ ਵੀ ਵਧੀਆਂ ਲੱਗੀਆਂ…ਇਹ ਕੰਮ ਜਾਰੀ ਰੱਖੋ..
chakki ja fatte ……
god bless u …