Kveeshri

ਵਲੈਤੋਂ ਪਰਤੇ ਕਾਕਾ ਜੀ ਨੇ, ਲੈਲੀ Ford Endeavour
ਮੈਂ ਪੁੱਛਿਆ ਕੀ ਕਾਰੋਬਾਰ, ਅਖੇ ਮੈਂ ਹਾਂ ਟੈਕਸੀ ਡਰੈਵਰ   
ਭੋਲੇ ਜੱਟ ਨੂੰ ਲੁੱਟ ਕੇ ਖਾਗੇ, ਸ਼ਾਹੂਕਾਰ Clever
ਆਸਟਰੇਲੀਆ ਪੜਨ ਗਿਆ ਮੁੜਕੇ ਪਿੰਡ ਨਾ ਆਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ
ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ,  ਸਾਗ ਚ ਘੱਟ ਹੈ ਪਾਲਕ
ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ
ਦੁਨੀਆਂ ਪੈਸੇ ਦੀ….

ਗੁਰੂ ਘਰ ਜਾਕੇ ਦਾਨ ਦਿੰਦਾ ਜਿੰਨਾ ਬਣਦਾ ਸਰਦਾ
‘ਚਾਰਲੀ ਸਿੰਘ’ ਮਾਂ ਬੋਲੀ ਦੀ ਪੂਰੀ ਸੇਵਾ ਕਰਦਾ
ਪੋਹ ਚ ਯਾਦ ਪੰਜਾਬ ਆਉਂਦਾ ਹਾੜ ਚ ਆਉਣ ਤੋਂ ਡਰਦਾ
‘Proud to be Punjabi’ ਓਹਨੇ ਗੱਡੀ ਮਗਰ ਲਿਖਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਗਰੀਨ ਕਾਰਡ ਤੇਰਾ ਦੱਸ ਕਿੱਥੋਂ ਰਾਸ਼ਨ ਕਾਰਡ ਨਾਲ ਰਲਜੂ
ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ ਕਿਵੇਂ ਝੱਲਜੂ
ਜਿਵੇਂ ਕਈ ਸਦੀਆਂ ਤੋਂ ਆਇਆ ਚਲਦਾ, ਜੁਗਾੜ ਸਾਡਾ ਆਈਂ ਚੱਲ ਜੂ
ਪੰਜਾਬ, ਪੰਜਾਬੀ ਤੇ ਪੰਜਾਬੀਆਤ ਇਹ ਮੇਰਾ ਸਰਮਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ…. ਨੈਣੇਵਾਲੀਆ

Published in: on ਅਪ੍ਰੈਲ 9, 2010 at 6:46 ਪੂਃ ਦੁਃ  Comments (3)  

The URI to TrackBack this entry is: https://premjeetnainewalia.wordpress.com/2010/04/09/kveeshri/trackback/

RSS feed for comments on this post.

3 ਟਿੱਪਣੀਆਂਟਿੱਪਣੀ ਕਰੋ

  1. babu razab ali de chhhand wangu sachi gal v tichar naal kiti a ……..gud one

  2. * “ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ”
    ਜੇ ਵੀਹ ਕਿੱਲਿਆਂ ਦਾ ਮਾਲਕ ਇਹੀ ਗੱਲ ( ਬਈ ਕੰਮ ਕਰਕੇ ਹੀ ਕੁਝ ਸੰਵਰਨਾ) ਪੰਜਾਬ ਵਿੱਚ ਹੀ ਸਮਝ ਜਾਂਦਾ ਤਾਂ ……..

    * ‘ਪੰਜਾਬ ਚ ਭਈਏ, ਪੰਜਾਬੀ ਵਲੈਤ ਚ ਖੁਸ਼ ਹੋ ਕੇ ਕਰਨ ਦਿਹਾੜੀ’
    ਜੇ ਪੰਜਾਬੀ ਇਹੀ ਕੰਮ ਆਵਦੇ ਘਰ ਬੈਠੇ ਕਰਨਾ ਸਿੱਖ ਗਏ ਹੂੰਦੇ ਤਾਂ……..

    * ‘ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ ਕਿਵੇਂ ਝੱਲਜੂ’
    ਮੁਲਕ ਤਾਂ ਕੁਝ ਨਹੀਂ ਕਹਿੰਦਾ, ਝੱਲਣ-ਝੱਲਾਉਣ ਲਈ,
    ਬਸ ਸੋਚ ‘ਚ ਹੀ ਫ਼ਰਕ ਆ ਗਿਆ ਲੱਗਦਾ???

    ਹਰਦੀਪ

  3. bhott shoni kveeshri hai


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: