ਟੱਪੇ

ਫੂਲ ਰਾਮਪੁਰਾ ਕੋਲੋ ਕੋਲੀ, ਨਹਿਰੋਂ ਪਾਰ ਢਿਪਾਲੀ
ਬੱਲੋ ਪੁਲ ਤੇ ਪੈਂਦੀਆਂ ਝਾਲਾਂ ਬੁਰਜੀ ਨੰਬਰ ਛਿਆਲੀ
ਛੰਨਾ ਅਧਰੰਗ ਦੇ ਲੱਗਦੇ ਟੀਕੇ, ਗੱਲ ਐ ਪਰਦੇ ਵਾਲੀ
ਸੰਧੂ ਖੁਰਦ ਠੇਕਾ ਖੁੱਲਿਆ ਦਾਰੂ ਵਿਕਦੀ ਬਾਹਲੀ
ਜੇ ਪੀਣੋਂ ਨਾ ਹਟਿਆ ਬੱਸ ਚੜਜੂੰ ਵਿਰਕਾਂ ਵਾਲੀ
ਜੇ ਪੀਣੋਂ ਨਾ ਹਟਿਆ…..
ਚੀਮੇ ਅੱਡੇ ਤੇ ਬੱਸ ਨਾ ਖੜਦੀ, ਲੋਕੀਂ ਕਰਨ ਸ਼ਿਕਾਇਤਾਂ
ਵੱਡਾ ਪਿੰਡ ਭਦੌੜ ਸੁਣੀਂਦਾ ਜਿੱਥੇ ਪੰਦਰਾਂ ਪੰਚਾਇਤਾਂ
ਜੰਗੀਆਣੇ ਪਿੰਡ ਘਰਾਂ ਨੂੰ ਜਿੰਦੇ, ਲੋਕੀਂ ਵਿੱਚ ਵਲੈਤਾਂ
ਨੈਣੇਵਾਲ ਲੱਗੇ ਪਹਿਰਾ ਠੀਕਰੀ, ਹਰ ਮੋੜ ਤੇ ਜਗਦੀਆਂ ਲੈਟਾਂ
ਡਰਦਾਂ ਕਿਉਂ ਸੋਹਣਿਆਂ ਜੱਟੀ ਤੇਰੀਆਂ ਕਰੇ ਹਮੈਤਾਂ
ਡਰਦਾ ਕਿਉਂ ਸੋਹਣਿਆਂ….

ਭਾਈਰੂਪੇ ਬਣਦੀਆਂ ਟਰਾਲੀਆਂ ਨਾਲੇ ਬਣਦੇ ਗੱਡੇ
ਨਹਿਰ ਵਾਲਾ ਤੇ ਬਲਾਕ ਸੰਮਤੀ, ਸ਼ਹਿਣੇ ਦੇ ਦੋ ਅੱਡੇ
ਭਗਤੇ ਖੂਹ ਹੈ ਭੂਤਾਂ ਵਾਲਾ ਮੰਨਦੇ ਵੱਡੇ ਵੱਡੇ
ਮੇਨ ਰੋੜ ਜਾ ਪੱਖੋ ਕੈਂਚੀਆਂ ਮੋਗੇ ਨੂੰ ਹੱਥ ਕੱਢੇ
ਮਰਦੀ ਮਰਜੂਗੀ ਪੱਲਾ ਤੇਰਾ ਨਾ ਮਜਾਜਣ ਛੱਡੇ
ਮਰਦੀ ਮਰਜੂਗੀ….

Published in: on ਮਾਰਚ 26, 2010 at 1:48 ਬਾਃ ਦੁਃ  Comments (9)  

The URI to TrackBack this entry is: https://premjeetnainewalia.wordpress.com/2010/03/26/%e0%a8%9f%e0%a9%b1%e0%a8%aa%e0%a9%87/trackback/

RSS feed for comments on this post.

9 ਟਿੱਪਣੀਆਂਟਿੱਪਣੀ ਕਰੋ

  1. kya bataan ne 22……….1.30 vje wali mini bus de route wangu saare pind e ginaate

  2. ਬੜੇ ਵਧੀਆ ਟੱਪੇ ਨੇ।
    ਤੇ ਜਦੋਂ ਇਹ ਟੱਪੇ ਆਵਦੇ ਪਿੰਡਾਂ ਦੀ ਬਾਤ ਪਾਉਣ ਤਾਂ ਹੋਰ ਵੀ ਖੁਬਸੂਰਤ ਬਣ ਜਾਂਦੇ ਨੇ।
    ਬਾਕੀ ਸਭ ਤਾਂ ਠੀਕ ਹੈ ਪਰ ਨੈਣੇਵਾਲ ਠਿਕਰੀ ਪਹਿਰਾ ਕਦੋਂ ਤੋਂ ਲੱਗਣ ਲੱਗ ਪਿਆ?

  3. @Dr.HK Sandhu-ਕਾਲੇ ਕੱਛਿਆਂ ਵੇਲੇ ਦਾ ਲੱਗਣ ਲੱਗਿਆ ਜੀ..

  4. ਜਾਣਕਾਰੀ ਲਈ ਸ਼ੁਕਰੀਆ।
    ਪਰ ਤੁਸਾਂ ਤਾਂ ਓਹ ਗੱਲ ਕਰ ਦਿੱਤੀ …..
    ਅਖੇ ਮਾਂ ਮੇਰੀ ਉਮਰ ਭਲਾਂ ਕਿੰਨੀ ਆ। ਪੁੱਤ ਜਦ ਆਪਣੀ ਬਿੰਗੇ ਸਿੰਗਾਂ ਵਾਲ਼ੀ ਮੱਝ ਨੇ ਓਹ ਕੱਟੀ ਦਿੱਤੀ ਸੀ ਓਦੋਂ ਤੂੰ ਮਸਾਂ ਛੀਆਂ ਮੀਹਨਿਆਂ ਦਾ ਸੀ।
    ਖੈਰ , ਦਿੱਤੀ ਜਾਣਕਾਰੀ ਲਈ ਧੰਨਵਾਦ।

  5. @Dr.HK Sandhu-hahaahhahahah..ur amazing…

  6. tappian te likhnan c bhrava,
    comment ja,
    edhar likhia samjh lavin

  7. man khus ho giya g

  8. hanji veer,
    ik war fr tera shota veer…tere wal
    wadiya lga par k ki chacha ki tayia…
    te aa tape tan sira hi ne mai ena ch 4 k pinda ch gya .tere pind de ago d langiya… pr moge da nam lai k tan sari kasar kadti…. lagaiya reh 22

  9. bai ji batt khadd dette ne….


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: