ਅਰਦਾਸ

ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ,
ਸਾਡੇ ਬੁੱਲ੍ਹਾਂ ਨੂੰ ਦੰਦਾਸਿਆਂ ਦੀ ਲੋੜ ਨਾ ਰਹੇ ।
ਬਾਜ਼ੂਆਂ ‘ਚ ਦੇਵੀਂ ਸਾਡੇ ਸ਼ਕਤੀ ਅਜਿਹੀ,
ਸਾਡੇ ਹੱਥਾਂ ਨੂੰ ਗੰਡਾਸਿਆਂ ਦੀ ਹੋੜ ਨਾ ਰਹੇ ।

ਕਦਮਾਂ ਅਸਾਡਿਆਂ ਨੂੰ ਅੱਗੇ ਟਿਕੀ ਜਾਣ ਦੇ ।
ਮਨ ਦੀ ਕਿਤਾਬ ‘ਚੋਂ ਪਿਆਰ ਦਿਸੀ ਜਾਣ ਦੇ ।
ਦੇਵੀਂ ਤੂੰ ਜ਼ਬਾਨ ‘ਚ ਪੰਜਾਬੀ ਦੀ ਮਿਠਾਸ ਸਾਨੂੰ,
ਮਿਸਰੀ, ਪਤਾਸਿਆਂ ਦੀ ਲੋੜ ਨਾ ਰਹੇ ।
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……

 ਨੈਣਾਂ ਨਾਲ ਅੰਬਰੋਂ ਸਿਤਾਰੇ ਚੁਣੀ ਜਾਣ ਦੇ ।
ਕੰਨਾਂ ਨਾਲ ਹਵਾ ‘ਚੋਂ ਨਗਾਰੇ ਸੁਣੀ ਜਾਣ ਦੇ ।
ਡਾਕ ਵਿਚ ਪਾਉਣ ਲਈ ਪਿਆਰਿਆਂ ਨੂੰ ਖ਼ਤ ਸਾਨੂੰ,
ਟਿਕਟੀ-ਲਫ਼ਾਫਿ਼ਆਂ ਦੀ ਲੋੜ ਨਾ ਰਹੇ ।
ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ….

ਹਿਰਦੇ ਨੂੰ ਪ੍ਰੇਮ ਦੇ ਲਈ ਬਜਾ ਬਣ ਜਾਣ ਦੇ ।
ਜਿੰਦਗੀ ਦੇ ਨੇਮ ਤੇਰੀ ਰਜ਼ਾ ਬਣ ਜਾਣ ਦੇ ।
ਸੋਚ ਨੂੰ ਬਣਾ ਦੇਹ ਐਸੀ ਪੱਥਰ ‘ਤੇ ਲੀਕ ਸਾਨੂੰ,
ਝੂਠਿਆਂ ਕਿਆਫਿ਼ਆਂ ਦੀ ਲੋੜ ਨਾ ਰਹੇ ।
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……

ਹੱਥਾਂ ਨੂੰ ਹਮੇਸ਼ਾਂ ਇਹੀ ਕਾਰ ਕਰੀ ਜਾਣ ਦੇ ।
ਵੰਡ ਕੇ ਗਿਆਨ ਦੇ ਭੰਡਾਰ ਭਰੀ ਜਾਣ ਦੇ ।
ਰੋਮ ਰੋਮ ਵੱਲੋਂ ਤੇਰਾ ਸ਼ੁਕਰਗੁਜ਼ਾਰ ਸੰਧੂ,
ਪਾਪਾਂ ਦੇ ਇਜ਼ਾਫਿ਼ਆਂ ਦੀ ਲੋੜ ਨਾ ਰਹੇ ।
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……
ਸਾਡੇ ਬੁੱਲ੍ਹਾਂ ਨੂੰ ਦੰਦਾਸਿਆਂ ਦੀ ਲੋੜ ਨਾ ਰਹੇ ।

Published in: on ਅਪ੍ਰੈਲ 27, 2009 at 5:10 ਪੂਃ ਦੁਃ  Comments (4)  

ਅੱਜ ਦਿਆ ਗੀਤਕਾਰਾ..

ਅੱਜ ਦਿਆ ਗੀਤਕਾਰਾ ਗੀਤ ਜੇ ਲਿਖਣ ਲੱਗੇ
ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ।
ਉੱਚੀਆਂ ਪਹਾੜੀਆਂ ਦੀ ਟੀਸੀ ਨੂੰ ਖ਼ਿਆਲ ਛੋਹੇ,
ਨਦੀਆਂ ਦੇ ਵਾਂਗ ਹੋਵੇ ਚਾਲ ਵੇ ।
ਨੰਗਾ ਨਾ ਸ਼ਬਦ ਹੋਵੇ ਹੋਛਾ ਨਾ ਖ਼ਿਆਲ ਹੋਵੇ,
ਹੋਵੇ ਨਾ ਕੋਈ ਕਾਵਾਂ ਰੌਲੀ ਪਾਈ ਵੇ ।
ਕਿਰਤੀ ਦੇ ਗੀਤਾਂ ਵਿੱਚੋ ਮੁੜ੍ਹਕੇ ਦੀ ਮਹਿਕ ਆਵੇ,
ਹੋਵੇ ਕਿਰਸਾਣ ਦੀ ਕਮਾਈ ਵੇ ।
ਗੀਤ ਹੋਵੇ ਸਿਆਣੇ ਜਿਹੇ ਬਾਪੂ ਦੀਆਂ ਸੁਖ਼ਨਾਂ ਦਾ,
ਜਿਸ ਦੀ ਪ੍ਰੀਤ ਸੱਚ ਨਾਲ ਵੇ ।
ਅੱਜ ਦਿਆ ਗੀਤਕਾਰਾ…….

ਸੁਣ ਲੈ ਲਿਖਾਰੀਆ ਤੂੰ, ਗੀਤ ਲਿਖੀ ਯੋਧਿਆਂ ਦਾ,
ਲਿਖੀ ਜਾਵੀ ਦੇਸ਼ ਕੌਮੀ ਪਿਆਰ ਵੇ ।
ਗੀਤ ਲਿਖੀ ਭੈਣਾਂ ਅਤੇ, ਭਾਈਆਂ ਦੀ ਉਮੰਗ ਵਾਲੇ,
ਰੱਖੜੀ ਦਾ ਹੋਵੇ ਜਾਂ ਤਿਉਹਾਰ ਵੇ ।
ਛਾਪਾਂ ਛੱਲੇ ਗੀਤਾਂ ਵਿੱਚ, ਲਿਖਦੇ ਲਿਖਾਰੀਆ ਤੂੰ,
ਸੱਭਿਅਤਾ ਦਾ ਭੁੱਲ ਕੇ ਖ਼ਿਆਲ ਵੇ ।
ਅੱਜ ਦਿਆ ਗੀਤਕਾਰਾ…….
.
ਹੁਸਨ ਜਵਾਨੀ ਅਤੇ, ਤੀਜਾ ਦੌਰ ਗਹਿਣਿਆਂ ਦਾ,
ਚੌਥੇ ਸੁਹਣੇ ਨੈਣਾਂ ਨੂੰ ਨਿਹਾਰਦੇ ।
ਪੰਜਵੇ ‘ਚ ਪਹੁੰਚਦਾ ਨਈ, ਚੌਹਾਂ ‘ਚ ਉਲਝ ਜਾਨ,
ਐਵੇ ਰੋਜ਼ ਗੰਦਗੀ ਹੁੰਘਾਲਦੇ ।
ਪੰਜ ਭੂਤ, ਪੰਜੇ ਤੱਤ, ਪੰਜ ਪੀਰ, ਪੰਜੇ ਵੈਰੀ,
ਸੱਤੀ ਵੀਹੀ ਕੂੜ ਨਾ ਉਛਾਲ ਵੇ ।
ਅੱਜ ਦਿਆ ਗੀਤਕਾਰਾ……..

ਗੀਤ ਲਿਖੀ ਫ਼ਸਲਾਂ ਦਾ, ਹਾੜੀ ਅਤੇ ਸੌਣੀਆਂ ਦਾ,
ਦਿਨਾਂ ਤੇ ਮਹੀਨਿਆਂ ਤੇ ਸਾਲ ਦਾ ।
ਗੀਤ ਲਿਖੀ ਮਿਲਣੀ ਵਿਛੋੜਿਆਂ ਦਾ ਲਿਖੀ ਭਾਵੇ,
ਹੋਵੇ ਸੁੱਚੇ ਮੋਤੀਆਂ ਦੇ ਨਾਲ ਦਾ ।
ਨੰਗਾ ਕਰ ਗੀਤਾਂ ਵਿੱਚ, ਚੋਰ ਤੇ ਉਚੱਕਿਆਂ ਨੂੰ
ਹੱਥ ਫੜ ਸ਼ਬਦਾਂ ਦੀ ਢਾਲ ਵੇ
ਅੱਜ ਦਿਆ ਗੀਤਕਾਰਾ ਗੀਤ ਜੇ ਲਿਖਣ ਲੱਗੇ
ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ।
ਰਚਨਾ- ਸਰਦਾਰ ਮਲਕੀਤ ਸਿੰਘ ਸੰਧੂ (ਪੀ ਟੀ ਆਈ ਮਾਸਟਰ, ਸ.ਸੈ.ਸ.ਨੈਣੇਵਾਲ)

Published in: on ਅਪ੍ਰੈਲ 20, 2009 at 8:48 ਪੂਃ ਦੁਃ  ਟਿੱਪਣੀ ਕਰੋ  

punjab

ਕਿਸ ਦਿਲ ਵਿੱਚ ਤੂੰ ਆਬਾਦ ਨਹੀਂ
ਕਿਸ ਯੁੱਧ ਚ ਨਹੀਂ ਨਿਸ਼ਾਨ ਤੇਰਾ
ਕਿਸ ਮੂੰਹ ਵਿੱਚ ਤੇਰਾ ਅੰਨ ਨਹੀਂ
ਕਿਸ ਸਿਰ ਤੇ ਨਹੀਂ ਅਹਿਸਾਨ ਤੇਰਾ
ਹਰ ਅੌਕੜ ਵੇਲੇ ਤੇਰੇ ਤੇ ਹੀ
ਰਹਿੰਦੀ ਹੈ ਨਿਗਾਹ ਜਮਾਨੇ ਦੀ
ਸਿਰ ਝੂਮ ਰਿਹਾ ਮਸਤੀ ਵਿੱਚ
ਦਾਰੂ ਪੀ ਕੇ ਤੇਰੇ ਮਹਿਖਾਨੇ ਦੀ

Published in: on ਅਪ੍ਰੈਲ 16, 2009 at 9:00 ਪੂਃ ਦੁਃ  ਟਿੱਪਣੀ ਕਰੋ  

heer


ਹੀਰੇ ਇਸ਼ਕ ਨਾ ਮੂਲ ਸਵਾਦ ਦਿੰਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ ਵਾਰਿਸ ਸ਼ਾਹ ਸਰਾਫ਼ ਸਭ ਜਾਣਦੇ ਨੇ ਐਬ ਖੋਟਿਆਂ ਪੈਸਿਆਂ ਵਾਲਿਆਂ ਦੇ, ਤਾਬ ਇਸ਼ਕ ਦੀ ਝੱਲਣੀ ਬੜੀ ਅੌਖੀ ਇਸ਼ਕ ਗੁਰੂ ਤੇ ਜੱਗ ਸਭ ਚੇਲੜਾ ਈ ਵਾਰਿਸ ਸ਼ਾਹ ਫ਼ਕੀਰ ਦੀ ਜੇ ਆਸ ਪੁੱਗੇ ਹੀਰ ਮਿਲੇ ਤਾਂ ਕੰਮ ਸੁਹੇਲੜਾ ਜੀ ਸਿਰ ਦਿੱਤਿਆਂ ਬਾਜ ਨਾ ਇਸ਼ਕ ਪੁੱਗੇ ਤੇ ਇਹ ਨਹੀਂ ਸੁਖੱਲੀਆਂ ਯਾਰੀਆਂ ਨੇ ਉਹਨਾਂ ਦੇ ਜਖ਼ਮ ਨਾਂ ਹਸ਼ਰ ਤੱਕ ਹੋਣ ਰਾਜੀ ਜਿਹਨਾਂ ਵੱਜੀਆਂ ਪਰੇਮ ਕਟਾਰੀਆਂ ਨੇ

Published in: on ਅਪ੍ਰੈਲ 16, 2009 at 8:59 ਪੂਃ ਦੁਃ  ਟਿੱਪਣੀ ਕਰੋ  

ਇਸ਼ਕ ਮਜ਼ਾਜੀ

ਅਸਲੋਂ ਹੀ ਸੁੱਚੀ ਤੇ ਸੱਚੀ ਸਾਡੀ ਯਾਰੀ
ਪਲ ਵਿੱਚ ਤੇਰੇ ਲਈ ਬਨੌਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਵੇਚ ਕੇ ਨੀ ਹਾृੜੀ ਨਵੀਂ ਪੱਗ ਮੈਂ ਲਿਆਂਦੀ
ਓਸ ਰੰਗ ਦੀ ਨਾ ਗੁੱਤ ਕਦੇ ਗੁੰਦੀ ਤੂੰ ਪਰਾਂਦੀ
ਹੁਨ ਨਿੱਤ ਨਵੇਂ ਰੰਗ ਦੀ ਚੁੰਨੀ ਤੂੰ ਰੰਗਾਵੇਂ
ਤੇਰੇ ਸਦਕੇ ਲਲਾਰੀ ਦੀ ਵੀ ਰੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਕਿਸੇ ਪृੜੇ ਲੇਖੇ ਕੋਲੋਂ ਅਸੀਂ ਖਤ ਜਾ ਲਿਖਾਇਆ
ਟੂਸ਼ਨ ਦੇ ਰਾਹ ਵਿੱਚ ਜਾਂਦੀ ਨੂੰ ਫੜਾਇਆ
ਸਫਿਆਂ ਤੋਂ ਵੱਧ ਜਿਹੜੀ ਹੁਣ ਖਤਾਂ ਨੂੰ ਸੰਭਾਲੇ
ਐਮ ਬੀ ਡੀ ਅੰਗਰੇਜੀ  ਗੈਡ  ਮੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਵੱਡੇ ਜ਼ੇਰੇ ਵਾਲੀਆਂ ਦੇ ਕੰਮ ਤੋੜ ਕੇ ਨਿਬਾਉਣਾ
ਖਰੇ ਸਿਓਣੇ ਜਿਹਾ ਸੱਚਾ ਇਸ਼ਕ ਕਮਾਉਣਾ
ਤੂੰ ਕਿਸੇ ਭਲ ਪਿੱਛੇ ਲਾਈ ਤਾਂ ਹੀਂ ਖੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

Published in: on ਅਪ੍ਰੈਲ 15, 2009 at 10:03 ਪੂਃ ਦੁਃ  Comments (1)  

ਭੂਰੇ ਨਾਲ ਬੁਰੀ ਹੋਈ

ਭੂਰਾ-ਪਿੰਡੋਂ ਪੰਜਾਹ ਕਿੱਲੋਮੀਟਰ ਚੰਡੀृਗੜ ਐ
ਚੰਡੀृਗੜ ਦੇ ਨਾਲ ਆ ਸ਼ਿਮਲਾ
ਓਥੇ ਹਲੀਮੂਨ ਮਨਾਂਵਾਂਗੇ
ਤੂੰ ਕਿਉਂ ਘਬਰਾਉਂਦੀ ਬਿਮਲਾ
ਬਿਮਲਾ-ਨੈਣੇਵਾਲ ਚ ਸ਼ਹਿਰਾਂ ਵਾਂਗੂ ਹੈ ਨੀ
ਹੋਟਲ ਜੇ
ਆਹ ਜਵਾਕ ਆਪਣੇ ਮਗਰ ਕਿਉਂ ਲੱਗੇ ਆ
ਨਲੀ ਚੋਚਲ ਜੇ
ਭੂਰਾ-ਬਾਪੂ ਮੈਂ ਵਿਆਹ ਇਹਦੇ ਨਾਲ ਈ ਕਰਾਉਣਾ
 ਈਹ ਗੱਲ ਮਿੱਥ ਲੀ
ਚਟਨੀ ਕੁੱਟਦੀ ਬੇਬੇ ਨੇ ਘੋਟਨਾ ਚੱਕ ਲਿਆ
 ਬਾਪੂ ਨੇ ਡਾਂਗ ਖਿੱਚ ਲੀ
ਮੈਂ ਇਹਨੂੰ ਲਵ ਕਰਦਾਂ ਬਾਪੂ
ਮੈਨੂੰ ਪੂਰੀ ਗੱਲ ਤਾਂ ਦੱਸ ਲੈਣ ਦੇ
ਭੂਰਾ ਅਮਰੂਦਾਂ ਆਲੀ ਰੇਹੜੀ ਵਾਂਗੂੰ ਸਿੱਟ ਲਿਆ
ਦੇਹ ਜਿੱਥੇ ਪੈਂਦੀ ਆ ਪੈਣ ਦੇ..

Published in: on ਅਪ੍ਰੈਲ 6, 2009 at 7:30 ਪੂਃ ਦੁਃ  Comments (2)  

ਕੁਝ ਸਤਰਾਂ

ਪੋਹ ਦੀਆਂ ਰਾਤਾਂ ਕੱਟਦੇ ਨਾ
ਢਿੱਲੇ ਮੰਜੇ ਚੂਲਾਂ ਦੇ
ਕੱਚੀ ਉਮਰ ਉਲਾਂਭੇ ਆਉਂਦੇ ਨੇ
ਮੂੰਹ ਤਿੱਖੇ ਜੰਮਦੀਆਂ ਸੂਲਾਂ ਦੇ
ੱੱੱੱੱੱੱੱੱੱੱੱੱੱ
ਜਾਂ ਇਸ਼ਕੇ ਵਿੱਚ ਗੋਤੇ ਲਾਵੇ
ਗੁृੜਤੀ ਝਨਾ ਦੇ ਪਾਣੀ ਦੀ
ਜਾਂ ਵੈਲੀ ਬਣਕੇ ਵੈਰ ਕਮਾਵੇ
ਅੰਨੀ ਉਮਰ ਜਵਾਨੀ ਦੀ
ੱੱੱੱੱੱੱੱੱੱੱੱੱੱ
ਸੱਤ ਬੂਰੀਆਂ ਚੋਣ ਵਾਲੀਏ
ਪਾ ਕਿੱਕਲੀ ਪੱਬਾਂ ਤੇ ਘੁੰਮ ਕੇ
ਮਾਰ ਹੁਲਾਰਾ ਇਓਂ ਪੀਂਘ ਨੂੰ
ਉੱਡੀ ਆ ਪਿੱਪਲ ਦੇ ਪੱਤ ਚੁੰਮ ਕੇ
ੱੱੱੱੱੱੱੱੱੱੱੱੱੱੱੱ
ਖੈਰਾਂ ਪਾਉਂਦੀ ਬੁੱृਲ ਜੇ ਟੁੱਕਦੀ ਨਾ
ਨਾ ਕਿੱਤਾ ਜੋਗ ਬਦਨਾਮ ਹੁੰਦਾ
ਜਾ ਟਿੱਬੇ ਅਲਖ ਜਗਾਉਂਦੇ ਨਾ
ਟਿੱਲਾ ਪਿੰਡ ਵਿਚਕਾਰ ਸ਼ਰੇਆਮ ਹੁੰਦਾ
ੱੱੱੱੱੱੱੱੱੱੱੱੱੱੱੱ
 ਨਾਂਹ ਵਿੱਚ ਹਿੱਲ ਗਿਆ ਵਾਕਫ ਹੱਥ
ਚੀਚੀ ਵਿੱਚ ਛੱਲਾ ਹੋਰ ਲੱਗਦਾ
ਅੱਜ ਫੇਰ ਇਸ਼ਕ ਦਾ ਹੁਸਨਾਂ ਤੇ
ਨਹੀਂ ਚੱਲਿਆ ਉੱਕਾ ਹੀ ਜੋਰ ਲੱਗਦਾ

Published in: on ਅਪ੍ਰੈਲ 6, 2009 at 7:26 ਪੂਃ ਦੁਃ  Comments (1)