ਮੁਲਕ ਵਲੈਤੀਂ ਸੋਹਣੇ ਸੁਣੀਦੇ
ਹੁਸਨ ਇਸ਼ਕ ਦੇ ਅੱਡੇ
ਮਾਹੀ ਠੰਡੇ ਦੇਸ਼ੀਂ ਉਠਗੇ
ਸੁੰਨੇ ਕਲੀਰੇ ਛੱਡੇ
ਪਾਕੇ ਕੋਠੀਆਂ ਜਿੰਦੇ ਲਾਗੇ
ਸ਼ਾਹੂਕਾਰ ਵਪਾਰੀ ਵੱਡੇ
ਵਾਹਣ ਰੇਤਲੇ ਪੱਧਰ ਕੀਤੇ
ਲਾ ਟਿੱਬਿਆਂ ਵਿੱਚ ਖੱਡੇ
ਚਿੱਤ ਲੱਗ ਗਿਆ ਉਹਦੇ ਨਾਲ
ਜੀਹਦੇ ਪਿੰਡ ਚ ਚਲਦੇ ਗੱਡੇ…….
ਫਿਰਦਾ ਵੇਹਲਾ ਕੌਲੇ ਕੱਛਦਾ
ਸ਼ਰੀਕਾਂ ਦੇ ਤਾਹਨੇ ਜਰ ਗਿਆ ਹੋਊ
ਪृੜ ਲਿਖ ਡਿਗਰੀਆਂ ਖੂਹ ਖਾਤੇ
ਬਾਪੂ ਦੀ ਘੂਰ ਤੋਂ ਡਰ ਗਿਆ ਹੋਊ
ਬਨਾ ਲਿਮਟ ਪੰਜ ਕਿੱਲੇ ਝੋਨੇ ਦੀ
ਸਹਿਕਾਰੀ ਬੈਂਕ ਤੋਂ ਫृੜ ਗਿਆ ਹੋਊ
ਲੰਬੀ ਲੈਨ ਅੰਬੈਸੀ ਮੂਹਰੇ ਹੈ
ਕੋਈ ਜਾਕੇ ਫਾਡੀ ਖृੜ ਗਿਆ ਹੋਊ
ਚੀਕਾਂ ਮਾਰਦਾ ਹਵਾਈ ਪਿੰਡ ਉੱਤੋਂ ਲੰਘਿਆ
ਕੋਇ ਬਾਹਰਲੇ ਕਾਗਜ਼ ਭਰ ਗਿਆ ਹੋਊ
ਟਿੱਪਣੀ ਕਰੋ ਜਾਂ ਕੁਝ ਪੁੱਛੋ