ਰਜਾਈ ਵਿੱਚ ਪਈ ਨੂੰ ਆਵੇ ਮੇਰਾ ਸੁਪਨਾ
ਓਹੀ ਸੁਪਨੇ ਦੀ ਨੀਂਦ ਘੂਕ ਬਣ ਜਾਂ
ਖੇਸ ਕੰਬਲਾਂ ਦੇ ਵਾੰਗੂ ਸਾਂਭ ਲਵਾਂ ਦੁੱਖ ਉਹਦੇ
ਦਾਜ ਵਾਲਾ ਟਾਹਲੀ ਦਾ ਸੰਦੂਕ ਬਣ ਜਾਂ
ਸੀ ਵੀ ਨਾ ਆਖਾਂ ਗੁੱਸਾ ਜਰਾਂ ਹੱਸ ਕੇ
ਉਹ ਨਗੰਦੀ ਜਏ ਗਦੈਲੇ ਮੈਂ ਕਪਾਹ ਬਣ ਜਾਂ
ਸ਼ੁਰੂ ਉਹਦੇ ਤੋਂ ਹੋਕੇ ਉਹਦੇ ਤੇ ਹੀ ਮੁੱਕ ਜਾਂ
ਪਿੰਡ ਵਾਲੀ ਫਿਰਨੀ ਦਾ ਰਾਹ ਬਣ ਜਾਂ
ਲਵੇ ਕੱਚੀ ਅੰਗੜਾਈ ਕੋਈ ਨਾੜ ਚृੜ ਜੇ
ਜਿਹੜੀ ਮਿੱਠੀ ਜੇਈ ਹੁੰਦੀ ਆ ਉਹੋ ਚੀਸ ਬਣ ਜਾਂ
ਲੰਮੀ ਹਰ ਆਸ਼ਿਕ ਦੀ ਉਹਨੂੰ ਲੱਗ ਜੇ ਉਮਰ
ਦਿੱਤੀ ਹੋਈ ਬਜੁਰਗਾਂ ਦੀ ਅਸੀਸ ਬਣ ਜਾਂ
ਮੈਂ ਵਿੱਚ ਉਹ, ਤੇ ਉਹ ਵਿੱਚ ਮੈਂ ਹੋਜੇ
ਜੰਮੇ ਉਹ ਨੈਣੇਵਾਲ, ਮੈਂ ਮਸ਼ੂਕ ਬਨ ਜਾਂ
ਖੇਸ ਕੰਬਲਾਂ ਦੇ ਵਾੰਗੂ ਸਾਂਭ ਲਵਾਂ ਦੁੱਖ ਉਹਦੇ
ਦਾਜ ਵਾਲਾ ਟਾਹਲੀ ਦਾ ਸੰਦੂਕ ਬਣ ਜਾਂ.
ਆਏ ਹਾਏ….ਸੋਹਣਾ ਦਿਲ ਸਾਦੇ ਪ੍ਰਗਟਾਵੇ….ਬਹੁਤ ਵਧੀਆ
…ਥੋੜਾ ਹੋਰ ਰੜ੍ਹ ਲੈਣ ਦਿਆ ਕਰੋ ਭਾਵਾਂ ਨੂੰ, ਬਹੁਤ ਵਧੀਆ ਵੀਰੇ !