ਮੱਖਣ ਸਿੰਘ s/o……..

ਯੂਨੀਵਰਸਿਟੀ ਚ ਇਕੱਠਿਆਂ ਪृੜਨ ਕਰਕੇ
ਤੇ ਲਾਗਲੇ ਪਿੰਡਾਂ ਦੇ ਹੋਣ ਕਰਕੇ
ਕੀਪਾ,ਤੇਜ਼ੀ ਤੇ ਲਾਲੀ,
ਮੱਖਣ ਦੇ ਕਾਫੀ ਨੇੜੇ ਸਨ.
ਸ਼ਹਿਰ ਨੂੰ ਰਾਹ ਤੇ ਹੀ ਉਹਨਾਂ ਨੇ
ਮੱਖਣ ਨੂੰ ਖੇਤੋਂ ਚੱਕ ਲਿਆ.
ਮੇਨ ਸੜਕ ਤੋਂ ਉੱਤਰ ਮੋਟਰ ਵਾਲੀ
ਕੋਠੀ ਤੱਕ, ਪਹੀ ਤੇ ਉੱਡਦੀ ਧੂੜ ਚ
ਕੀਪੇ ਦੀ ਲੰਮੀ ਲਿਸ਼ਕਦੀ ਕਾਰ
ਇੰਝ ਜਾਪੇ ਜਿਵੇਂ ਸੁਰਖੀ ਪੋਡਰ ਨਾ ਲਿੱਪੀ
ਪੋਚੀ ਕੋਈ ਸ਼ਹਿਰਣ
ਪਿੰਡ ਵਾਲਾ ਅੱਡਾ ਆਉਣ ਤੇ
ਰੁਮਾਲ ਨਾਲ ਨੱਕ ਢਕ ਲੈਂਦੀ ਐ.
ਸੀਰੀ ਵੀ ਦੋ ਕਿੱਲਿਆਂ ਤੋਂ ਭੱਜਿਆ ਆਇਆ
“ਬਾਈ ਮੈਨੂੰ ਤਾਂ ਬਾਈਆਂ ਦੀ ਵਾਸ਼ਨਾਂ ਸਿਪਾਹੀ
ਕੁੱਤਿਆਂ ਵਾਂਗੂੰ ਦੂਰੋਂ ਈ ਆ ਜਾਂਦੀ ਆ”
ਸੀਰੀ ਨੇ ਕਿਹਾ  ਤੇ
ਉਹਨੇ ਚਾਰ ਇੱਟਾਂ ਤੇ ਪਤੀਲਾ ਰੱਖ ਦਿੱਤਾ.
“ਜਿੰਨੀ ਰਾਮੂ ਤੇਰੀ ਛੇ ਮਹੀਨੇਆਂ ਦੀ ਕਮਾਈ ਆ
ਓਨੇ ਦਾ ਤਾ ਤੇਜ਼ੀ ਇਤਰ ਫਲੇਲ ਈ ਛਿੜਕੀ ਫਿਰਦਾ”
ਮੱਖਣ ਨੇ ਵਿਅੰਗ ਕਸਿਆ.
ਤੇ ਮੱਖਣ ਦੀਆਂ ਨਾਸਾਂ ਦੇ ਸੁਗੰਧੀ ਕੀੜੇ ਵੀ
ਹੈਰਾਨ ਸਨ ਜਿृਨਾਂ ਨੂੰ ਸृਰੋਂ ਦੇ ਤੇਲ ਦੀ ਆਦਤ ਸੀ.
ਡਾਲਰਾਂ ਤੇ ਰੁਪਈਏ ਦਾ ਅੰਤਰ ਦੱਸਦੀ
ਕੀਪੇ ਦੀ ਕਾਰ..
ਤੇਜ਼ੀ ਦਾ ਇਤਰ ਫਲੇਲ ਗਵਾਹ ਸੀ
ਪਿਉ ਸ਼ਾਹੂਕਾਰ..
ਵੱਡੇ ਸਾਰੇ ਮੋਬੈਲ ਤੇ ਡੱਕੇ ਜੇ ਨਾਲ ਨੌਹੁੰਦਰਾਂ ਮਾਰਦਾ ਲਾਲੀ
ਮਾਲਕ, ਕਿੱਲੇ ਚਾਲੀਆਂ ਉੱਤੋਂ ਚਾਰ….
ਸ਼ਹਿਰੋਂ ਮੱਖਣ ਨੇ ਫਾਰਮ ਲਿਆ
ਤੇ ਕਨੇਡੇ ਵਸਦੀ ਸਾਬਕਾ ਮਾਸ਼ੂਕ ਤੋਂ
ਤੋਹਫੇ ਚ ਮਿਲੇ ਪੈੱਨ ਨਾਲ ਭਰਿਆ
ਸਰਪੰਚ ਤੋਂ ਤਸਦੀਕ ਕਰਾਉਣ ਲਈ
ਖੀਸੇ ਪਾ ਲਿਆ.
ਸਰਦਾਰਾਂ ਦੇ ਕਾਕੇ ਵੀ ਆਪਣੀ ਜੇਬ ਹੌਲੀ ਕਰ ਆਏ.
“ਮੈਨੂੰ ਬਾਈ ਮੋਟਰ ਤੇ ਈ ਲਾਹ ਜਿਓ”
ਸ਼ਾਮ ਨੂੰ ਡੇਰੇ ਫੇਰ ਮੋਟਰ ਤੇ
ਰਾਮੂ ਨੂੰ ਫੇਰ ਮਹਿਕ ਨੇ ਖਿਚਿਆ
ਪਰ ਮਹਿਕ ਲਾਲ ਪਰੀ ਦੀ ਸੀ.
” ਉਹ ਲਾਲੈ ਖਿੱਚ,
ਕੰਮ ਕਾਰ ਤਾਂ ਏਦਾਂ ਈ ਚਲਦੇ ਰਹਿਨੇ ਆਂ ”
ਉਹ ਮੱਖਣ ਨੂੰ ਬਾਰ ਬਾਰ ਕਹਿ ਰਹੇ ਸਨ.
ਕੰਮ ਕਾਰ ਤੋਂ ਮੱਖਣ ਨੂੰ ਸਿਰ ਖृੜਾ ਕਰਜ਼ਾ ਯਾਦ ਆਇਆ
ਜੋ ਕਿ ਉਸ ਫਾਰਮ ਵਾਗੂੰ
ਤੇਜ਼ੀ ਹੋਰਾਂ ਤੋਂ ਲੁਕਿਆ ਹੋਇਆ ਸੀ.
ਉਹਨੇ ਮੋਟੇ ਮੋਟੇ ਦੋ ਅੰਦਰ ਸਿੱਟ ਲਏ
ਕਾਰ ਫੇਰ ਧੂੜ ਚ ਗਾਇਬ ਹੋ ਗਈ.
“ਰਾਮੂ ਮੇਰੀ ਜੇਬ ਚ ਕਾਗਜ਼ ਜੇ ਸੀ ਦੋ ”
ਉਧਰ ਕਾਰ ਰੁਕ ਗਈ ਸੀ,
ਕਾਕਿਆਂ ਦੀ ਸੰਘ ਤੋਂ ਥੱਲੇ ਕੀਤੀ
ਅੱਖਾਂ ਰਾਹੀਂ ਹੰਝੂ ਬਣ ਕੇ ਬਾਹਰ
ਆ ਰਹੀ ਸੀ ਜਿਉਂ ਜਿਉਂ ਉਹ
ਪृੜ ਰਹੇ ਸੀ.
ਖਾਧੀ ਪੀਤੀ ਚ ਮੱਖਣ ਕਾਗਜ਼
ਕਾਰ ਚ ਭੁੱਲ ਗਿਆ ਸੀ.
“ਇਹ ਸ਼ਹਿਰ ਸਾਲਾ ਕੀ ਕਰਨ ਗਿਆ ਸੀ?”
ਜਾਨਣ ਵਾਸਤੇ ਉਹਨਾਂ ਪृੜਨਾਂ ਸ਼ੂਰੂ ਕਰ ਦਿੱਤਾ
ਪਹਿਲਾ ਕਾਗਜ਼ ਆृੜਤੀਏ ਦਾ ਕੀਤਾ ਹਿਸਾਬ
ਜੋ ਮੱਖਣ ਸਿਰ ਖਾਸਾ ਕਰਜ਼ਾ ਬੋਲ ਰਿਹਾ ਸੀ
ਤੇ ਦੂਜਾ ਫਾਰਮ ਸੀ-
ਰੋਜ਼ਗਾਰ ਦਫਤਰ,
ਬਠਿੰਡਾ.
ਨਾਮ-ਮੱਖਣ ਸਿੰਘ
ਪਿਤਾ ਦਾ ਨਾਮ-ਸਵਰਗਵਾਸੀ. ਸ.ਮੱਘਰ ਸਿੰਘ.

Published in: on ਨਵੰਬਰ 14, 2008 at 8:57 ਪੂਃ ਦੁਃ  ਟਿੱਪਣੀ ਕਰੋ  
Tags:

ਤੇ ਗੋਰਾ ਲਿਖਦਾ ਗਿਆ…

ਉਹਨਾਂ ਦੇ ਦਿਮਾਗ ਇੱृਲ ਤੋਂ ਵੀ ਤੇਜ਼ ਸਨ
ਤੇ ਸ਼ਰੀਰਕ ਪੱਖੋਂ ਉਹ ਸਾਡੇ ਤੋਂ ਕਾਫੀ ਹੱਦ ਤੱਕ ਬੇਹਤਰ ਸਨ
ਉਹਨਾਂ ਦੀਆਂ ਅੱਖਾਂ ਵਿੱਚ ਮੈਂ ਭਾਂਬੜ ਦੇਖੇ ਨੇ
ਉਹਨਾਂ ਦੀ ਆਵਾਜ਼ ਵਿੱਚ ਮੈਂ ਸ਼ੇਰਾਂ ਦੀ ਗਰਜ਼ ਮਹਿਸੂਸ ਕੀਤੀ
ਇਹਨਾਂ ਨੂੰ ਕਿਸ ਧਰਤ ਨੇ ਪੈਦਾ ਕੀਤਾ
ਇਹਨਾਂ ਨੂੰ ਕਿਸ ਮਾਂ ਨੇ ਜੰਮਿਆ
ਏਨੇ ਨੂੰ ਇੱਕ ਲਲਕਾਰ ਜਿਹੀ ਵੱਜੀ ਸੀ
ਜਿਵੇਂ ਕੋਈ ਫੌਜੀ ਅਫਸਰ ਆਰਡਰ ਦੇ ਰਿਹਾ ਹੋਵੇ
ਪਰ ਉਹਨਾਂ ਚੋਂ ਨਾਂ ਤਾਂ ਕੋਈ ਫੌਜੀ ਸੀ ਨਾ ਕੋਈ ਅਫਸਰ
ਇਹ ਤਾਂ ਸਿੱਧੇ ਸਾਧੇ ਖੇਤਾਂ ਚ ਕੰਮ ਕਰਨ ਵਾਲੇ ਲੋਕ ਸਨ
ਉਸ ਲਲਕਾਰ ਨੇ ਮੇਰਾ ਵੀ ਲੂੰ ਕੰਡਾ ਖृੜਾ ਕਰ ਦਿੱਤਾ
ਬੇਸ਼ੱਕ ਮੈਨੂੰ ਸਮਝ ਨਹੀਂ ਲੱਗੀ ਸੀ
ਉਹ ਲਲਕਾਰ ਸੁਣ
ਉਹਨਾਂ ਦੀਆਂ ਅੱਖਾਂ ਦੇ ਅੰਗਿਆਰੇ
ਜੰਗਲ ਦੀ ਅੱਗ ਬਣ ਗਏ
ਉਹਨਾਂ ਦੀਆਂ ਦਹਾੜਾਂ
ਬੱਬਰ ਸ਼ੇਰਾਂ ਨੂੰ ਗੂੰਗੇ ਕਰ ਰਹੀਆਂ ਸਨ
ਮੌਤ ਦੇ ਫੱਟੇ ਤੇ ਖੱੜ ਹੱਸਣ
ਤੇ ਗਲ ਫਾਹੇ ਦਾ ਰੱਸਾ ਚੁੰਮਣ ਦੇ ਅਥਾਹ ਹੌਂਸਲੇ ਨੇ
ਦੁਨੀਆਂ ਤੇ ਧਾਂਕ ਜਮਾ ਚੁੱਕੀ ਸਰਕਾਰ ਦਾ
ਤਖਤਾ ਪਲਟ ਕੇ ਰੱਖ ਦਿੱਤਾ.
ਮੈਂ ਗੋਰੀ (ਅੰਗਰੇਜਣ) ਮਾਂ ਦੇ ਕਿਉਂ ਜੰਮਿਆ.
ਹਾਂ ਉਹ ਉਡਦੀ ਧੂੜ
ਹਿੰਦੁਸਤਾਨ ਦੇ ਇੱਕ ਛੋਟੇ ਜਿਹੇ ਸੂਬੇ
ਪੰਜਾਬ ਦੀ ਸੀ…
ਉਹ ਨਿਧੜਕ ਕੌਮ
ਪੰਜਾਬੀ ਸੀ…
ਤੇ ਸੰਤਾਂ ਨੂੰ ਸਿਪਾਹੀਆਂ ਚ ਤਬਦੀਲਨ ਵਾਲੀ
 ਲਲਕਾਰ ਕੁਝ ਇਸ ਤਰਹ ਸੀ-
“ਜੋ ਬੋਲੇ…………..

 ਸੋ ਨਿਹਾਲ..
ਸਤਿ ਸ਼ਰੀ ਅਕਾਲ………….”..

Published in: on ਨਵੰਬਰ 13, 2008 at 8:38 ਪੂਃ ਦੁਃ  Comments (1)  
Tags:

ਬੇਈਮਾਨ ਮੌਸਮ-ਇੱਕ ਇਹ ਵੀ..

ਜੇ ਕਿਤੇ ਝੋਨੇ ਦੀ ਪਰਾਲੀ ਦਾ ਧੂੰਆਂ ਅੱਖਾਂ ਨਾ ਮਚਾਉਂਦਾ
ਤੇ  ਅਸਮਾਨੀ ਚृੜੀ ਫੱਕ ਬਲਗਮ ਨਾ ਕਰਦੀ
ਤਾਂ ਆਥਣ ਵੇਲੇ ਪਿੰਡ ਕਿਸੇ ਪਹਾੜੀ ਖੇਤਰ ਤੋਂ
ਘੱਟ ਨੀ ਸੀ.
ਔੜ ਲੱਗੀ ਵਾਲੇ ਪਾਠੀ ਵਾਂਗੂੰ ਸਰਪੰਚਾਂ ਦੇ ਕੀਪੇ
ਦਾ ਮੋਬੈਲ ਬੋਲ ਉੱਠਿਆ..
ਠਾਣੇਦਾਰਾਂ ਤੇ ਹੌਲਦਾਰਾਂ ਦੇ ਨੰਬਰਾਂ ਨਾਲ ਭਰੀ ਡਾਇਰੀ,
ਆृੜਤੀਏ ਦੇ ਕੀਤੇ ਹਿਸਾਬ ਨਾਲ ਭਰਿਆ ਬਟੂਆ,
ਤੇ ਇੱਕ ‘ਉੱਡਦੇ ਪੰਛੀ’ ਦੀ ਪੁੜੀ ਵਿੱਚੋਂ
ਓਹ ਮੋਬੈਲ ਲੱਭਣ ਵਿੱਚ ਸਫਲ ਰਿਹਾ.
“ਬਾਈ ਇੰਗਲੈਡ ਵਾਲੀ ਦਾ..ਤੇਰੀ ਜਮਾਤਣ ਦਾ”
ਜਿਵੇਂ ਕੰਧ ਤੇ ਪਾਥੀ ਥੱਪੀ ਦੀ ਆ
ਹਰਾ ਸੁੱਚ ਨੱਪਣ ਤੇ ਇਓਂ ਆਵਾਜ ਆਈ.
“ਮੇਰਾ ਇੱਕ ਸਮੈਸਟਰ (ਛੇ ਮਹੀਨੇ) ਖਤਮ ਹੋ ਗਿਆ
ਮੈਂ ਤੈਨੂੰ ਮਿਲਣ ਆਈ ਸੀ
ਅੰਕਲ ਨੇ ਦੱਸਿਆ ਕਿ ਤੂੰ ਅਨਾਜ ਮੰਡੀ ਚ ਹੈਂ”
ਬਾਪੂ ਨੂੰ ਅੰਕਲ ਕਹਿ ਕੇ ਸੰਬੋਧਨ ਕਰਨ ਤੇ ਮੇਰਾ
ਦਿਲ ਉੱਚੀ ਉੱਚੀ ਹੱਸਣ ਨੁੰ ਕਰਿਆ
ਪਰ ਮੇਰੇ ਬੁੱृਲ, ਮੰਜੇ ਦੇ ਪਾਵੇ ਥੱਲੇ
ਅਡੋਲ ਖਲੋਤੀਆਂ ਸਿਓਂਤੀਆਂ ਬੋਰੀਆਂ
ਵਾਂਗੂੰ ਚੁੱਪ ਸੀ.
ਵਾਕੇ ਈ ਛੇ ਮਹੀਨੇ ਲੰਘ ਗੇ ਸੀ
ਸੌਣੀ ਆ ਗੀ ਸੀ.
ਕਾਹਲ ਨਾਲ ਭੱਜਦੇ ਦੀ ਚੱਪਲ ਚੋਂ
ਬੱਧਰੀ ਨਿੱਕਲ ਗੀ
ਜੱਦੋ ਜਹਿਦ ਤੋਂ ਬਾਅਦ
ਥੁੱਕ ਲਾ ਕੇ, ਦੇਗ ਚ ਖੁਰਚਣੇ ਵਾਂਗੂੰ,
ਬੱਧਰੀ ਦਾ ਸਿਰਾ ਚੱਪਲੋਂ ਪਾਰ ਹੋ ਗਿਆ.
ਦੋ ਪਲਾਂਘਾਂ ਪੱਟੀਆਂ,
ਦੂਜੀ ਚੱਪਲ, ਬੋਰੀਆਂ ਵਿਚਾਲੇ ਬਣੀ ਖੱਡ
ਚ ਡਿੱਗ ਪਈ.
ਜਿਵੇਂ ਹਲਵਾਈ ਚਾਸ਼ਣੀ ਦੇ ਭਰੇ ਕੜਾਹੇ ਚੋਂ
ਗੁਆਚੀ ਜਲੇਬੀ ਲੱਭਦਾ, ਹੱਥ ਮਾਰਨ ਤੇ ਮੈਨੂੰ
ਚੱਪਲ ਲੱਭ ਗਈ.
ਫਿਲਮੀ ਅੈਕਟਰਾਂ ਵਾਂਗੂੰ ਧੂੰਏਂ ਚੋਂ
ਭੱਜਦਾ ਮੈਂ ਸੜਕ ਤੇ ਪਰਗਟ ਹੋ ਗਿਆ.
ਓਧਰ ਮੰਡੀ ਚ ਤੋਲ ਲੱਗ ਗਿਆ ਸੀ
ਕੰਡੇ ਤੇ ਵੱਟੇ ਖੜਕ ਪਏ
ਏਧਰ ਮੋਬੈਲ ਫੇਰ ਖੜਕਿਆ
“ਲੇਟ ਹੋ ਰਹੀ ਆਂ, ਪਾਪਾ ਨਾਰਾਜ਼
ਹੋਣਗੇ,ਫੇਰ ਸਹੀ.
ਤੈਨੂੰ ਨੀ ਪਤਾ ਮੈਂ ਤੈਨੂੰ ਕਿੰਨਾ ਮਿੱਸ ਕਰਦੀ”
ਓਹਨੇ ਕਿਹਾ
“ਆਜਾ ਬਾਈ ਪੈਂਹਠ ਕਿੱਲੋ ਦੀ ਆ ਭਰਤੀ”
ਕੀਪੇ ਨੇ ਕਿਹਾ
“ਆ ਗਿਆ ਬਾਈ”
 ਮੈਂ ਕਿਹਾ, ਤੇ ਧੂੜ ਧੂੰਏਂ ਤੇ ਫੱਕ ਚ
ਗਾਇਬ ਹੋ ਗਿਆ.

Published in: on ਨਵੰਬਰ 11, 2008 at 6:58 ਪੂਃ ਦੁਃ  Comments (3)  
Tags: