ਸਿਰ ਕੱਢ ਲੇ ਬੂਟਿਆਂ ਨੇ ਫ਼ੱਕ ਚੋਂ
ਵਾਹਣ ਹੋ ਗੇ ਹਰੇ ਹਰੇ
ਝੋਨਾ ਲੱਗਿਆ ਮੁਰੱਬੀਂ ਰਮ ਜਾਊਗਾ
ਨੈਣ ਸਾਡੇ ਭਰੇ ਭਰੇ……………
ਮੁੜ ਆਊੰਗਾ ਜਦੋਂ ਫੁੱਲ ਡੇਕ ਨੂੰ
ਵਾਅਦੇ ਤੇਰੇ ਖਰੇ ਖਰੇ
ਫੁੱਲ ਬਣਗੇ ਹਾਰ ਕੇ ਨਮੋਲੀਆਂ
ਵਿਛੋੜੇ ਪਹਿਲਾਂ ਅੱਗ ਚ ਸੜੇ……..
ਵੈਦ ਦੱਸੇ ਤੱਤੇ ਪਾਣੀ ਘੋਲ ਪੀ ਲਵੋ
ਤੇਈਏ ਦਾ ਜੇ ਤਾਪ ਚृੜੇ…………
ਵੇਹੜਾ ਹੂੰਝਦੀ ਦਿਹਾੜੀ ਚ ਤਿੰਨ ਵਾਰੀ
ਪੱਤੇ ਰਹਿਣ ਝੜੇ ਝੜੇ………………..
ਝੋਨਾ ਲੱਗਿਆ ਮੁਰੱਬੀਂ ਰਮ ਜਾਊਗਾ
ਨੈਣ ਸਾਡੇ ਭਰੇ ਭਰੇ……………
******************************
ਮਾਰਾਂ ਛਾਲ ਸਿਖਰੋਂ ਭੜਾਕਾ ਪੈ ਜੇ
ਛੁੱਟ ਜਾਵੇ ਰੂਹ ਗੇੜਿਓਂ
ਪੈਣ ਕਣੀਆਂ ਚਲਾਵੀਂ ਦਰੀ ਸਿੱਟ ਤੀ
ਖੜਾਕ ਜਿਵੇਂ ਪੱਕੇ ਵਿਹੜੇਓਂ…………
ਮਾਰ ਦੁਹੱਥੜ ਉੱਠਾਂ ਕੱਚੀ ਨੀਂਦੇ
ਅੰਬਰੀਂ ਜੇ ਤਾਰਾ ਟੁੱਟਦਾ
ਦਿਮਾਗ ਸੋਚੇ ਭੁੱਬੀਂ ਮਾਰ ਰੋ ਲਵਾਂ
ਦਿਲ ਤਾਂਈਂ ਹੌਂਸਲਾ ਨਾ ਜੁਟਦਾ
ਮੇਰੇ ਸ਼ਰੀਰ ਦੇ ਨਾ ਅੰਗ ਮੇਰੇ ਸੰਗੇ
ਦਿਮਾਗ ਦਿਲ ਰਹਿੰਦੇ ਲੜੇ ਲੜੇ……..
ਝੋਨਾ ਲੱਗਿਆ ਮੁਰੱਬੀਂ ਰਮ ਜਾਊਗਾ
ਨੈਣ ਸਾਡੇ ਭਰੇ ਭਰੇ……………
*****************************
********************************
‘ਵਿਹੜਾ ਹੂੰਝਦੀ ਦਿਹਾੜੀ ਚ ਤਿੰਨ ਵਾਰੀ
ਪੱਤੇ ਰਹਿਣ ਝੜੇ ਝੜੇ’
‘ਮਾਰ ਦੁਹੱਥੜ ਉੱਠਾਂ ਕੱਚੀ ਨੀਂਦੇ
ਅੰਬਰੀਂ ਜੇ ਤਾਰਾ ਟੁੱਟਦਾ’
ਬੜੇ ਹੀ ਵਧੀਆ ਬਿੰਬ ਹਨ। ਸਾਰੀ ਕਵਿਤਾ ਹੀ ਚੰਗੀ ਹੈ। ਵਹਾਓ ਕਿਤੇ ਕਿਤੇ ਰੁਕਦਾ ਹੈ। ਪਰ ਬੁਰਾ ਨਾ ਮਨਾਈਂ ਮੇਰੀ ਗੱਲ ਦਾ।
ਸਾਥੀ