ਮਾਸੀ ਦੇ ਨਿਆਣੇ ਨੇ ਦੋ ਵਾਰ ਪੁਰ ਜੋਰ
ਮੰਗ ਕੀਤੀ ਕਿ ਕੰਮਪਿਊਟਰ ਚਾਹੀਦਾ
ਪਰਾਈਵੇਟ ਬੱਸ ਵਾਂਗੂੰ ਕੰਮਪਿਊਟਰ,
ਉਸਦੇ ਜਨਮ ਤਰੀਕਵਾਲੇ ਦਿਨ
ਅੈਨ ਟੈਮ ਤੇ ਪਹੁੰਚ ਗਿਆ ਸੀ.
ਮੈਨੂੰ ਆਪਣੇ ਦਿਨ ਯਾਦ ਆ ਗਏ.
ਨਵੀਂ ਸਲੇਟ ਜਾਂ ਕਾਪੀ ਲੈਣ ਲਈ
ਬਾਪੂ ਨੂੰ ਵਿਸਥਾਰ ਸਹਿਤ
ਵਿਆਖਿਆ ਦੱਸਣੀ ਪੈਂਦੀ ਕਿ
ਪਹਿਲਾਂ ਵਾਲੀ ਕਿਵੇਂ ਮੁੱਕੀ.
ਮਾਸੜ, ਕਾਰ ਚ ਬੈਠੇ ਨਿਆਣੇ ਨੂੰ ਜੇਬ ਖਰਚ
ਘਟਾਉਣ ਬਾਰੇ ਸਮਝਾ ਰਿਹਾ ਸੀ.
ਕਾਰ ਤੋਂ ਯਾਦ ਆ ਗਿਆ-
ਸਰਪੰਚਾਂ ਦੀ ਕਨੇਡੇ ਵਾਲੀ ਕੁੜੀ
ਦੇ ਵਿਆਹ ਚ
ਡੋਲੀ ਤੋਂ ਸਿੱਟੇ ਪੈਸੇ ਚੁਗਦੇ ਦੇ ਮੇਰੇ
ਹੱਥ ਦੋ ਰੁਪਇਆਂ ਦਾ ਠੋਲੂ ਲੱਗ ਗਿਆ,
ਓਦੋਂ ਨਵੇਂ ਨਵੇਂ ਚੱਲੇ ਸੀ…
ਮੈਂ ਪੰਜੀਆਂ ਦਸੀਆਂ ਚੁਗੀ ਜਾਂਦੇ ਨਾਲ ਦਿਆਂ
ਤੋਂ ਸਭ ਤੋਂ ਅਮੀਰ ਸੀ,
ਅੱਜ ਦੁਪੈਹਰੇ ਰੇਹੜੀ ਵਾਲੇ ਤੋਂ
ਖੋਏ ਵਾਲੀ ਕੁਲਫੀ ਖਾਊੰ
ਉਹ ਵੀ ਦਿਖਾ ਦਿਖਾ ਕੇ..
ਮੈਨੂੰ ਕੁਲਫੀ ਦਾ ਸਵਾਦ ਯਾਦ ਸੀ
ਇੱਕ ਦਿਨ ਅੱਧੀ ਛੁੱਟੀ ਵੇਲੇ
ਆृੜਤੀਆਂ ਦੇ ਰਕੇਸ਼ ਤੋਂ
ਮੈਂ ਖੋਹ ਕੇ ਭੱਜ ਗਿਆ ਸੀ..
ਓਹਨੇ ਊੜੇ ਆੜੇ ਵਾਲੀ ਫੱਟੀ
ਮੇਰੇ ਮਗਰ ਚਲਾਵੀਂ ਛੱਡੀ..
ਗਿਆਰਾਂ ਟੰਕੇ ਲੱਗੇ ਸੀ,
ਓਹ ਨਿਸ਼ਾਨ ਅੱਜ ਵੀ
ਮੱਥੇ ਤੇ ਇੰਝ ਚਮਕਦਾ ਜਿਵੇਂ
‘ਰਾਰੇ ਦੇ ਪੈਰ ਚ ਹਾਹਾ’ ਪਾਇਆ ਹੋਵੇ.
ਓਹ ਆਪਣੀ ਵਰੇਗੰਢ ਦਾ ਜਸ਼ਨ
ਮਨਾਉਣ ਜਾ ਰਿਹਾ ਸੀ,
ਮਾਸੜ ਨੇ ਬਿਨਾ ਉਸਦੇ ਮੰਗੇ ਤੇ ਬਿਨਾ ਗਿਣੇ
ਪੰਜ ਪੰਜ ਸੌ ਦੇ ਕਈ ਨੋਟ ਓਹਦੀ ਹਥੇਲੀ
ਤੇ ਰੱਖ ਦਿੱਤੇ..
ਮੈਨੂੰ ਆਪਣਾ ਪੰਜਾਹ ਦੇ ਨੋਟ ਦਾ ਕੱਦ (ਜੋ ਕਿ
ਬੇਬੇ ਨੇ ਸ਼ਗਨ ਦੇਣ ਲਈ ਫੜਾਇਆ ਸੀ)
ਅੈਨਾ ਛੋਟਾ ਲੱਗਿਆ ਜਿਵੇਂ
ਕਿਸੇ ਤੂੜੀ ਵਾਲੇ ਕੁੱਪ ਕੋਲੇ ਪਾਥੀਆਂ
ਵਾਲਾ ਗਹੀਰਾ ਲਾ ਦਿੱਤਾ ਹੋਵੇ.
“ਤੈਨੂੰ ਅੱਡੇ ਤੱਕ ਜਾਂਦਾ ਜਾਂਦਾ
ਛੱਡ ਜੂ”
ਮਾਸੜ ਨੇ ਕਿਹਾ.
ਮੈਂ ਆਪਣੀ ਜੁੱਤੀ
ਕਈ ਵਾਰ ਝਾੜ ਕੇ ਬੈਠਾ.
ਅੱਡੇ ਤੇ ਉਤਰ ਕੇ ਓਹਦਾ
ਸਿਰ ਪਲੋਸਿਆ ਤੇ ਅਣਮੁੱਲੀ
ਅਸੀਸ ਦਿੱਤੀ “ਜਵਾਨੀਆਂ ਮਾਣੋ ਕਾਕਾ ਜੀ”
ਤੇ ਜੇਬ ਚੋਂ ਮੇਰੇ ਵਾਂਗੂੰ ਸ਼ਰਮ ਨਾਲ
ਨਿੰਮੋਝੀਣਾ ਜਾ ਹੋਇਆ ਪੰਜਾਹ ਦਾ ਨੋਟ
ਦੋਵੇਂ ਹਥੇਲੀਆਂ ਦੇ ਵਿਚਾਲੇ ਰੱਖ ਸਿੱਧਾ
ਕਰਕੇ ਬਟੂਏ ਪਾ ਲਿਆ ਤੇ ਪਿੰਡ ਵਾਲੀ
ਬੱਸ ਚृੜ ਆਏਆ.
ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ

ਮਾਲਵਾ ਦਰਪਣ…
ਹੱਦ ਚੰਡੀਗृੜੋਂ ਆਕੇ ਮੁੜ ਜਾਨੀ ਏਂ
ਵਲੈਤ ਦੇ ਜਹਾਜ਼ੇ ਫੇਰ ਚृੜ ਜਾਨੀ ਏਂ
ਮਾਰੀ ਜਾਵੇਂ ਫृੜਾਂ ਮੈਂ ਪੰਜਾਬ ਦੇਖਿਆ
ਪੰਜ ਕੱਸੀਆਂ ਪਈ ਜਾਣ ਵਿੱਚ ਟੋਹਬੇ
ਜੇ ਦੱਸ ਰਾਮਪੁਰੇ ਨਾਲ ਲੱਗਵਾਂ ਮਹਿਰਾਜ ਦੇਖਿਆ
*****************************
ਪਿੰਡ ਸਾਰਾ ਪਿਆ ਧੜਿਆਂ ਚ ਵੰਡਿਆ
ਜਿृਲੇ ਮੋਗੇ ਦੇ ਅੰਦਰ ਰੋਡੇ ਲੰਡੇ ਆ
ਲੰਮੇ ਚਲਦੇ ਨੇ 302 ਤੇ 44 ਦੇ
ਬਠਿੰਡੇ ਓਂ ਸਾਢੇ ਬਾਰਾਂ ਮਿੰਨੀ ਚਲਦੀ
ਬੰਦੇ ਖਾਸੇ ਵੈਲੀ ਆ ਤੁੰਗਵਾਲੀ ਦੇ
******************************
ਤਿੰਨ ਜਿृਲਿਆਂ ਦੀ ਜਿੱਥੇ ਜੁੜਦੀ ਆ ਜੂਹ ਨੀ
ਪਿੰਡ ਭਗਤਾ ਦੇਖੀਂ ਭੂਤਾਂ ਵਾਲਾ ਖੂਹ ਨੀ
ਦੇਖਣ ਵਾਲਿਆਂ ਦੀ ਭੀੜ ਹੋ ਗੀ ਜੀ ਟੀ ਰੋੜ ਤੇ
ਮੁੰਡੇ ਖੇਡਦੇ ਕਬੱਡੀ ਬਾਜ਼ਾਖਾਨੇ ਦੇ
ਜਾਫੀ ਮਾਰਕੇ ਨਿਆਣਾ ਦੇਖ ਗਿੱਟੇ ਜੋੜਤੇ
*********************************
ਹੁਸਨਾਂ ਦੇ ਓਹਨੇ ਕਈ ਰਿਕਾਰਡ ਭੰਨ ਤੇ
ਚੁੰਨੀ ਥੱਲੇ ਸੱਪ ਦੌਹਧਰ ਦੀ ਰੰਨ ਦੇ
ਮੋਤੀ ਪੂਜੇ ਰੱਬ ਤਾਂ ਦਿੰਦੇ ਇਹ ਦਿਖਾਈ ਨੇ
ਜਿਥੋਂ ਲੰਘ ਜਾਣ ਕੁੜੀਆਂ ਨੂੰ ਪੈਣ ਗਸ਼ੀਆਂ
ਮੁੰਡੇ ਗੱਭਰੂ ਸ਼ੌਕੀਨ ਪਿੰਡ ਪੱਤੋ ਖਾਈ ਦੇ
********************************
ਪਿੰਡ ਢੁੱਡੀਕੇ ਚ ਛਵੀਆਂ ਦੇ ਮੂੰਹ ਮੋੜਤੇ
ਵੈਲੀ ਮਾਰੀ ਸੀ ਗੰਡਾਸੀ ਜਿੱਥੇ ਪੈਰ ਜੋੜ ਕੇ
ਇਤਿਹਾਸ ਦੇਆਂ ਪੰਨਿਆਂ ਗੱਲ ਜਮਾਂ ਹੋ ਗਈ
ਪਿੰਡ ਮੌੜ ਰਹਿ ਜਾਂਦਾ ਨਾਲ ਮਾਨਸਾ
ਜਿਓਣਾ ਆਇਆ ਨੀ ਹੱਥ ਘੋੜੀ ਹਵਾ ਹੋ ਗਈ
**********************************

ਵਸਦੀਆਂ ਰਹਿਣ “ਹੀਰਾਂ”
ਜਿਵੇਂ ਮੀਂਹ ਪਿਛੋਂ
ਕਰੜੀ ਜੀ ਧੁੱਪ ਚृੜਦੀ
ਲੈ ਕੇ ਹੁਸਨਾਂ ਦੀ ਪੰਡ
ਕੁੜੀ ਕੋਠੇ ਚृੜ ਗੀ
*************
ਜਿਵੇਂ ਇਤਰ ਫਲੇਲਾਂ
ਕਿਸੇ ਢੋਲ ਡੋृਲਤਾ
ਕੇਸੀ ਨਾਹ ਕੇ ਕੀਤਾ
ਆਰਜ਼ੀ ਜਾ ਜੂੜਾ ਖੋਲृਤਾ
**************
ਚੱਬ ਚੁੰਨੀ ਦਾ ਕਿਨਾਰਾ
ਮਜਾਜਣ ਇਕੱਲੀ ਓ ਈ ਹੱਸੀ ਜਾਵੇ
ਸੋਚਾਂ ਸੋਚ ਕੱਚੀਆਂ
ਚੀਚੀ ਵਾਲੇ ਛੱਲੇ ਨੂੰ ਘੁਮਾਵੇ
****************
ਸਿੱਟ ਮੋਢੇ ਉੱਤੋਂ
ਉੰਗਲ ਤੇ ਘੁਮਾਵੇ ਗੁੱਤ ਨੂੰ
ਗਿਣਦਾ ਸੀ ਗੇੜੇ
ਘੇਰ ਚृੜ ਗੀ ਬੇਗਾਨੇ ਪੁੱਤ ਨੂੰ
**************
ਸਹਿ ਨੈਣਾਂ ਵਾਲੇ ਫੈਰ
ਜਿੰਦ ਹੋਈ ਜਹਾਨੋਂ ਕੂਚ ਨੀ
ਪਾਵੇਂ ਸੁਰਮਾ ਤੂੰ ਛੱਡ
ਧਰੂ ਤਾਰੇ ਵਾਲੀ ਪੂਛ ਨੀ
**************
ਨੀਲ ਗੋਰੀ ਵੀਹਣੀ ਉੱਤੇ
ਮਰੋੜ ਗਿਆ ਕਿਹੜਾ ਨੀ
ਚृੜਾਈਆਂ ਸੱਤਰੰਗੀਆਂ
ਵਣਜਾਰੇ ਦਾ ਗਰਾਂ ਕਿਹੜਾ ਨੀ
***************
ਪੈਰ ਆਪਣੇ ਓਹ ਨਿੰਦੀ ਜਾਣ
ਪੱਬ ਤੇਰੇ ਨਾਲ ਚੱਕਦੇ
ਪੰਜ਼ੇਬ ਤੇਰੀ ਤੇਰੀ ਦੀ ਤਰਜ਼ ਤੇ
ਮੋਰ ਨੱਚਦੇ
************
ਰੀਸ ਲੱਭੇ ਨਾ ਮੜਕ
ਨਖ਼ਰੇ ਬੇਹਿਸਾਬ
ਵਸਦੀਆਂ ਰਹਿਣ “ਹੀਰਾਂ”
ਸ਼ਾਨ-ਏ-ਪੰਜਾਬ.

ਤਕਾਜ਼ਾ…
ਭਾਖੜਾ ਚੋਂ ਕੱਢੋ ਖਾਲ
ਅਨਗਿਣਤ ਬੇਪਰਵਾਹ…
ਥਲਾਂ ਚ ਪੰਜਾਬ ਵਾਂਗੂੰ
ਉੱਘੇ ਝੋਨਾ ਅੰਨੇਵਾਹ…..
ਥਾਂ ਬਚੇ ਨਾ ਕੋਈ
ਡਾਚੀਆਂ ਦੇ ਪੈਰ ਰੱਖਣ ਨੂੰ….
ਫੇਰ ਦੇਖ ਦੇ ਆਂ ਕੌਣ ਆਊ
ਪੁੰਨੂ ਚੱਕਣ ਨੂੰ…………
ਵਾੜ ਤਾਰਾਂ ਦੀ ਜੰਡ ਦੁਆਲੇ
ਵਿੱਚ ਕਰੰਟ ਛੱਡਿਆ…….
ਬੇਗਾਨਾ ਪੁੱਤ ਫੇਰ ਨਾ ਕੋਈ
ਜਾਵੇ ਵੱਢਿਆ………..
ਕਾਨੀਆਂ ਬਣਾਓ ਤੋੜ
ਟਾਹਣੀ ਤੂਤ ਦੀ…….
“ਹਾਏ ਨੀ ਤੀਰ ਟੁੱਟਦੇ”
ਕਿਵੇਂ ਸਹਿਬਾਂ ਕੂਕਦੀ……
ਤਾਜ਼ ਮਹਿਲ ਦੂਜਾ ਬਣੇ
ਜਗਹ ਓਹ ਪੰਜਾਬ ਅੰਦਰ…
ਪੀਰ ਮੁਰਾਦਾਂ ਵਾਲਾ ਨਕੋਦਰ,
ਨੇੜੇ ਰਹ ਜਾਂਦਾ ਜਲੰਧਰ……
ਪਿਆਰ ਨਾਲ ਮਸਲੇ ਜੇ
ਹੱਲ ਹੋਣਗੇ…..
ਲਾਹੌਰ ਵਾਲੇ ਗੇਟ ਸਾਰੇ
ਖੁੱृਲ ਜਾਣਗੇ……
ਮਤਲਬ ਇੱਕ ਹੋਣ
ਖਾਨ ਅਤੇ ਸਿੰਘ ਦੇ……..
“ਦੂਜੇ ਪੰਜਾਬ” ਦੀਆਂ ਜਮੀਨਾਂ
ਵੇਖੀਂ ਫ਼ੋਰਡ ਰਿੰਗਦੇ………

ਯਾਰਾਂ ਦੀ ਮਸੀਤ ਵੱਖਰੀ
ਪृੜੋ ਪੋਥੀਆਂ ਜਾਓ ਮਦਰੱਸੇ
ਕਾਜ਼ੀ ਨੂੰ ਮੈਂ ਮृਨਾ ਕਰੀ ਗਿਆ
ਸਲੇਟ ਇਸ਼ਕੇ ਦੀ, ਸਲੇਟੀ ਮੇਰੀ ਰੂਹ ਬਣ ਗੀ
ਲੇਖ ਕਰਮਾਂ ਦੇ ਤਕਸੀਮ ਜृਮਾਂ ਕਰੀ ਗਿਆ
ਪਹਿਲੇ ਦਿਨੋਂ ਲੜ ਲੱਗੇ ਇਸ਼ਕੇ ਦੇ
ਤਾਂਈਓ ਰੱਬ ਹਰ ਗੁਨਾਹ ਖਿਮਾ ਕਰੀ ਗਿਆ
*****************************
ਅਕਲਾਂ ਵਾਲੇ ਵੰਡਦੇ ਲੱਖ ਅਕਲਾਂ
ਇਸ਼ਕ ਸਮੁੰਦਰ ਕਰੇ ਪਾਰ ਕੋਈ
ਤੂ ਮਰਨੋਂ ਡਰੇਂ ਤੂੰ ਤਰਨੋਂ ਡਰੇਂ
ਮੈਨੂੰ ਸੁਪਨੇ ਚ ਝਹੇਡਾਂ ਝਨਾਅ ਕਰੀ ਗਿਆ
*********************************
ਰੇਤਲੇ ਥਲਾਂ ਦਾ ਸੀ ਸੁਣਿਆ ਸੇਕ ਭੈੜਾ
ਪੋਹ ਮਹੀਨੇ
ਸੱਜਣ ਆਏ ਧੂੰਈਂ ਸੇਕਣ
ਝੋਕਾ ਹੱਡੀਆਂ ਦਾ ਹਸਤੀ ਫ਼ਨਾ ਕਰੀ ਗਿਆ.
*******************************
ਬਚਪਨ ਲੋਚਿਆ ਸੀ ਇਸ਼ਕ ਜੋਬਨ ਰੁੱਤੇ
ਜੂੜੇ ਦੀਆਂ ਮਿੱਢੀਆਂ ਤੋਂ ਬਾਅਦ
ਸਿੱਧੇ ਧੌਲੇ ਹੋ ਗੇ
ਲੁਕੋਕੇ ਜਵਾਨੀ ਟਿੱਚਰਾਂ ਸਮਾਂ ਕਰੀ ਗਿਆ
ਪਹਿਲੇ ਦਿਨੋਂ ਲੜ ਲੱਗੇ ਇਸ਼ਕੇ ਦੇ
ਤਾਂਈਓ ਰੱਬ ਹਰ ਗੁਨਾਹ ਖਿਮਾ ਕਰੀ ਗਿਆ
*********************************
*************************************

ਸृਰੋਂ ਫੁੱਲਾ ਵਿੱਚ ਖੁੱਬੇ ਨਜ਼ਰਾਂ …
ਉਹ ਰੱਬਾ ਕਰ ਕੋਈ ਹੀਲਾ ਮੇਲ ਦਾ…….
ਡਾਢਿਆ…ਕਰ ਕੋਈ ਹੀਲਾ ਮੇਲ ਦਾ………
ਕੋਠੇ ਖੇਤਾਂ ਚ ਕੋਈ ਲਾਰੀ ਨਾ ਰੁਕੇ
ਪਿੰਡ ਨੂੰ ਪੈਂਦਾ ਨੀ ਕੋਈ ਟੇਸ਼ਨ ਰੇਲ ਦਾ
ਉਹ ਰੱਬਾ ਕਰ ਕੋਈ ਹੀਲਾ ਮੇਲ ਦਾ……….
ਡਾਢਿਆ…ਕਰ ਕੋਈ ਹੀਲਾ ਮੇਲ ਦਾ………
******************************
ਅਜ਼ਾਦ ਰੂਹ ਦਾ ਉਮੀਦਵਾਰ ਹੋਵੇਂ
ਅਜ਼ਾਦ ਰੂਹ ਦਾ ਉਮੀਦਵਾਰ ਹੋਵੇਂ……..
ਅੈਡੀ ਕਿਹੜੀ ਚੋਣ ਜਿੱਤ ਗਿਆਂ………
ਤੈਥੋਂ ਪਿੰਡ ਨਾ ਗੇੜਾ ਮਾਰ ਹੋਵੇ……..
ਤੈਥੋਂ ਪਿੰਡ ਨਾ ਗੇੜਾ ਮਾਰ ਹੋਵੇ……..
ਅਜ਼ਾਦ ਰੂਹ ਦਾ ਉਮੀਦਵਾਰ ਹੋਵੇਂ……….
****************************
ਨੈਣੇਵਾਲ ਵੱਲ ਚੀਨਾ ਛੱਡ ਨੀ
ਯਾਰ ਰਹਿੰਦੇ ਆ ਇਲਾਕੇ ਪੱਛੜੇ
ਪਿੰਡ ਡਾਕਖਾਨਾ ਅੱਡੋ ਅੱਡ ਨੀ
ਨੈਣੇਵਾਲ ਵੱਲ ਚੀਨਾ ਛੱਡ ਨੀ
ਨੈਣੇਵਾਲ ਵੱਲ ਚੀਨਾ ਛੱਡ ਨੀ
**************************
ਸੁਨੇਹਾ ਲਾਇਆ ਨੰਬਰਦਾਰ ਨੂੰ
ਜਿੰਦ ਲੇਖੇ ਤੇਰੇ ਲਾਉਣੀ ਛੁੱਟੀ ਲੈਲਾ ਕਾਲਜ਼ੋਂ
ਤਹਿਸੀਲਦਾਰ ਬੈਠਦਾ ਨੀ ਅੈਤਵਾਰ ਨੂੰ
ਸੁਨੇਹਾ ਲਾਇਆ ਨੰਬਰਦਾਰ ਨੂੰ
ਸੁਨੇਹਾ ਲਾਇਆ ਨੰਬਰਦਾਰ ਨੂੰ
**************************
ਸृਰੋਂ ਫੁੱਲਾ ਵਿੱਚ ਖੁੱਬੇ ਨਜ਼ਰਾਂ
ਤੇਰੀ ਪੱਗ ਰੰਗੀ ਚੁੰਨੀ ਰੰਗਤੀ
ਤੇਰੇ ਪਿੰਡ ਦਾ ਲਲਾਰੀ ਚੰਦਰਾ
ਸृਰੋਂ ਫੁੱਲਾ ਵਿੱਚ ਖੁੱਬੇ ਨਜ਼ਰਾਂ
ਸृਰੋਂ ਫੁੱਲਾ ਵਿੱਚ ਖੁੱਬੇ ਨਜ਼ਰਾਂ
***************************
