****************************
**********************
ਰੱਖ ਬੋਹਟੇ ਚ ਗਲੋਟੇ
ਤੇ ਇਸ਼ਕ ਪੂਣੀਆਂ
ਬਣਿਆ ਸਬੱਬ ਨਾ ਕੱਤ ਹੋਣ ਦਾ,
ਆਸ਼ਿਕੀ ਚ ਖਿੱਦੋ ਵਾਂਗੂੰ
ਮੜਤੀ ਕਵੀਲਦਾਰੀ
ਲੈਂਦੀਆਂ ਨਾ ਨਾਂ ਹੁਣ ਵੱਖ ਹੋਣ ਦਾ
****************************
**********************
ਇਸ਼ਕੇ ਦੀ ਹੱਟ ਢੁਕੇ
ਰਸਦ ਲੈਣ ਕਰਮਾਂ ਦੀ
ਕਤਾਰ ਵਿੱਚ ਸਾਰਿਆਂ ਤੋਂ ਫਾਡੀ ਯਾਰ ਖੜੇ ਸੀ
ਮਿੱਤ ਆਈ ਸਾਡੀ
ਰੱਬ ਖਾਲੀ ਪੀਪੇ ਮਾਂਜੀ ਜਾਏ
ਪੱਤਨਾਂ ਦੇ ਤਾਰੂ ਰੂੰਘਾ ਲੈ ਕੇ ਮੁੜੇ ਸੀ
************************
***************
ਖੌਰੇ ਕੋਈ ਮਰਿਆ ਏ,
ਜਾਂ ਇਸ਼ਕੇ ਵਿਚ ਹਰਿਆ ਏ,
ਸੁੰਨੀਆਂ ਰਾਤਾਂ ਵਿਚ
ਬੋਲਦੀ ਜੋ ਫਹੀ ਸੀ,
ਕਿਉਂ ਉਸਦੀਆਂ ਕੂਕਾਂ
ਅੱਜ ਬੇਪਨਾਹ ਹੋ ਗੀਆਂ,
ਤੇਰੇ ਦੂਰ ਜਾਣ ਦਾ
ਖਿਆਲ ਆਉਂਦਿਆਂ ਹੀ
ਕਿਉਂ ਹਾਸਿਆਂ ਤੋਂ ਅੱਖਾਂ
ਬੇਵਫਾ ਹੋ ਗੀਆਂ………..
***********************
******************
ਖੌਰੇ ਉਹ ਕਮਜ਼ੋਰ ਸੀ
ਖੌਰੇ ਮਜਬੂਰੀਆਂ ਦਾ ਜ਼ੋਰ ਸੀ
ਜਿਸ ਦੇ ਹੱਡਾਂ ਵਿੱਚ ਵਸਦੀ
ਸੀ ਤੂੰ ਵੈਲ ਬਣਕੇ
ਆਹ ਵੇਖ ਉਹ ਹੱਡੀਆਂ ਵੀ
ਅੱਜ ਸੜਕੇ ਸਵਾਹ ਹੋ ਗੀਆਂ
ਕਾਹਤੋਂ ਹਾਸੀਆਂ ਤੋਂ ਅੱਖਾਂ ਬੇਵਫਾ ਹੋ ਗੀਆਂ……
**********************************
****************************