ਬੋਹੜ ਦੀ ਛਾਂਵੇਂ....

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ
ਲੋਕੀਂ ਪੁੱਜਦੇ ਸੀ ਹੁੰਮ ਹੁੰਮਾ ਕੇ ਕੱਠ ਬੇਹਿਸਾਬਾ

ਕੁੜੀ ਕੱਢ ਕੇ ਲੈ ਗਿਆ ਸੁਣਿਆ ਸਤਸੰਗੀਆ ਬਾਬਾ

ਗਰੀਬ ਗੁਰਬੇ ਪੰਜਾਬੀਆਂ ਨੂੰ ਹੁਣ ਫੇਰ ਭੜਕਾਉਂਦੇ ਨੇ

ਕਈ ਵਿੱਚ ਵਲੈਤਾਂ ਬੈਠੇ ਖਾਲਿਸਤਾਨ ਬਣਾਉਂਦੇ ਨੇ

ਵੋਟ ਪਵਾ ਕੇ ਤੇਰੇ ਖੁੱਡੇ ਖੂੰਜੇ ਲਾ ਦੇਣੇ

ਤੈਨੂੰ ਕੱਖ ਨੀ ਮਿਲਣਾ ਚਿੱਟੀਆਂ ਨੀਲੀਆਂ ਪੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਪੰਜਾਬ ਚ ਕਹਿੰਦੇ ਦਿੱਲੀ ਵਾਂਗੂ ਮੈਟਰੋ ਲਿਆਉਣੀ ਆਂ,

ਲੈਟ ਤਾਂ ਸਾਲੀ ਆਉਂਦੀ ਨੀ ਮੈਟਰੋ ਪਾਥੀਆਂ ਤੇ ਚਲਾਉਣੀ ਆਂ,

ਵੱਡੇ ਪਲਾਜੇ ਖੋਲਤੇ ਕਹਿੰਦੇ ਸੂਬੇ ਚ ਤਰੱਕੀਆਂ ਨੇ

ਕਈ ਪਿੰਡਾਂ ਚ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਨੇ

ਬਠਿੰਡੇ ਕਰ ਦੇਣਾ ਨੀਊ ਯਾਰਕ ਚ ਤਬਦੀਲ

ਡਾਂਗਾਂ ਪੈਂਦੀਆਂ ਬੇਰੁਜਗਾਰਾਂ ਹੱਡਾਂ ਉੱਤੇ ਨੀਲ

ਲਹਿਰ ਖਾੜਕੂ ਉੱਠੀ ਕੋਹਾੜਾ ਆਪਣੇ ਪੈਰਾਂ ਤੇ

ਮਾਂ ਨੂੰ ਕਰਦੇ ਮਸ਼ਕਰੀਆਂ ਬਚ ਕੇ ਪੁੱਤ ਸਲੱਗਾਂ ਤੋਂ ﻿

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਇਟਲੀ ਵਿੱਚ ਇੱਕ ਸਿੱਖਾਂ ਦਾ ਕੋਈ ਬਾਬਾ ਮਾਰ ਦਿੱਤਾ

ਯੱਭਲ ਕੌਮ ਨੇ ਸਾਰਾ ਜਲੰਧਰ ਸ਼ਹਿਰ ਸਾੜ ਦਿੱਤਾ

ਸਰਸੇ ਵਾਲੇ ਦਾ ਰੁਜਗਾਰ ਮਰਾਤਾ ਗੋਬਿੰਦ (ਸ਼ਰੀ ਗੁਰੂ ਗੋਬਿੰਦ ਸਿੰਘ) ਦੇ ਬਾਣੇ ਨੇ

ਹਿੰਦੂ ਸਿੱਖਾਂ ਦੇ ਦੰਗੇ ਹੁੰਦੇ ਵਿੱਚ ਲੁਧੀਆਣੇ ਦੇ

ਨਿੱਤ ਨਵੇਂ ਕਨੂੰਨ ਬੇਗਾਨੇ ਕਰ ਦਿੰਦੇ ਲਾਗੂ

ਮਾਨਸਾ ਜਿਲੇ ਵਿੱਚ ਠੋਕਿਆ ਕਿਸਾਨ ਯੂਨੀਅਨ ਆਗੂ

ਜਾਂ ਤਾਂ ਵੀਜ਼ੇ ਲਾਵਕੇ ਬਾਹਰਲੇ ਮੁਲਕੀਂ ਨਿੱਕਲ ਜੋ

ਜਾਂ ਰਹਿਣਾ ਕਿਵੇਂ ਪੰਜਾਬ ਚ ਹੋ ਜੋ ਜਾਣੂ ਚੱਜਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਕਿਤੇ ਕੈਪਟਨ ਕਿਤੇ ਬਾਦਲ ਆ ਗਿਆ ਧੰਨ ਧੰਨ ਕਰਵਾਤੀ

ਇਹ ਬਾਹਰੋਂ ਦੇਖਣ ਨੂੰ ਚੰਗਾ ਲੱਗਦਾ ਚਿੱਟੇ ਰੰਗ ਦਾ ਹਾਥੀ

ਨਿਚੋੜ ਲਿਆ ਪੰਜਾਬ ਸਾਰਾ ਨਾ ਪੱਲੇ ਏਹਦੇ ਕੱਖ

ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਈ ਰੰਬਾ ਰੱਖ

ਫਿਲਮਾਂ ਗਾਣਿਆਂ ਵਿੱਚ ਪੰਜਾਬੀ ਖੌਰੂ ਪਾਉਂਦੇ ਆ

ਕਿਤੇ ਸੱਥ ਬਹਿ ਕੇ ਸੁਣੀਂ ਗੰਢੇ ਕੀ ਭਾਅ ਅਉਂਦੇ ਆ

ਝੋਨਾ ਨਾ ਬੀਜਕੇ ਦੱਸ ਅਸੀਂ ਭੁੱਖੇ ਮਰਨਾ ਹੈ

ਕਹਿੰਦੇ ਵਾਤਾਵਰਣ ਪਰਦੂਸ਼ਤ ਹੁੰਦਾ ਪਰਾਲੀ ਦੀਆਂ ਅੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਪੜੇ ਲਿਖੇ ਸਿਆਣਿਆਂ ਤੋਂ ਕੋਈ ਅਕਲ ਤੂੰ ਸਿੱਖਿਆ ਕਰ

ਲੋਕਾਂ ਵਾਂਗੂੰ ਇਸ਼ਕ ਮਸ਼ੂਕ ਦੀ ਕਵਿਤਾ ਲਿਖਿਆ ਕਰ

ਛੱਡਦੇ ਕਿਸਾਨ ਮਜਦੂਰ ਦੀ ਫਿਰਦੀ ਜਿਉਂਦੀ ਲਾਸ਼ ਨੂੰ

ਏਥੇ ਬਟਾਲਵੀ ਬਹੁਤ ਮਸ਼ਹੂਰ ਨਾ ਕੋਈ ਜਾਣੇ ਪਾਸ਼ ਨੂੰ

ਝੁੱਗਾ ਚੱਕਿਆਂ ਢਿੱਡ ਨੰਗਾ ਤੇਰਾ ਸ਼ਰੇਆਮ ਉਏ

ਨੈਣੇਵਾਲੀਆ ਚੜਦੇ ਨੂੰ ਆਖੀਦੀ ਸਲਾਮ ਉਏ

ਸਿੱਖਿਆ ਕਰ ਕੁਛ ਚਮਚਿਆਂ ਤੋਂ ਕੁਛ ਲਾਈ ਲੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਜਿਹੜੀ ਧੀ ਘਰਾਣੇ ਦੀ
ਹੱਡ ਦੀ ਸੱਟ ਵਾਂਗ ਘਰ ਕਰ ਜਾਂਦੀ

ਚੀਸ ਇਸ਼ਕ ਨਿਆਣੇ ਦੀ

ਪਹਿਲੇ ਤੋੜ ਦੀ ਨਿੱਤਰਿਆ ਪਾਣੀ

ਕੱਢੀਏ ਗੁੜ ਪੁਰਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ

ਜਦ ਇਸ਼ਕ ਲੈਂਦਾ ਫਿਰਦਾ

ਹੁਸਨ ਦੇ ਲੱਕ ਹਿੱਕ ਦਾ ਮੇਚ,

ਘਿਓ ਆਖਰ ਪਿਘਲ ਗਿਆ

ਨਾ ਸਹਿੰਦਾ ਬਹੁਤਾ ਸੇਕ,

ਜੋੜਾਂ ਵਿੱਚ ਚੀਸਾਂ ਉੱਠਦੀਆਂ ਨੇ

ਜਦ ਲੈਂਦੀ ਅੰਗੜਾਈ,

ਹੁਣ ਪਛਤਾਵਾਂ ਕਿਉਂ ਮੋਢੇ ਤੋਂ

ਮੈਂ ਚੁੰਨੀ ਸਰਕਾਈ

ਹੰਝੂਆਂ ਦੇ ਨਾਲ ਭਿੱਜ ਗਈ ਅੜਿਆ

ਇੱਕ ਕੰਨੀ ਸਿਰਹਾਣੇ ਦੀ﻿

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ…..

ਨਾ ਇਹ ਕਿਸੇ ਝਨਾ ਦੀ ਸੁਣਦਾ

ਨਾ ਟੁੱਟੇ ਹੋਏ ਤੀਰਾਂ ਦੀ

ਨਾ ਪਰਵਾਹ ਇਹਨੂੰ ਮਾਰੂਥਲ ਦੀ

ਨਾ ਮਾਸ਼ੂਕ ਦੇਆਂ ਵੀਰਾਂ ਦੀ

ਦੱਸ ਕੀ ਵਧ ਜੂ ਕੀ ਘਟ ਜੂ ਇੱਜਤ

ਕਿੱਕਰ ਟੰਗੀਆਂ ਲੀਰਾਂ ਦੀ

ਇਹ ਗੱਲ ਹੈ ਆਸ਼ਿਕ ਲੋਕਾਂ ਦੀ ਫਰੀਦ

ਜਿਹੇ ਫਕੀਰਾਂ ਦੀ

ਗੋਹਾ ਕੂੜਾ ਸਿੱਟ ਦੀਆਂ ਦੀ

ਪਾਥੀਆਂ ਪੱਥ ਦੀਆਂ ਹੀਰਾਂ ਦੀ

ਅਣਜੰਮੀਆਂ ਕੁੱਖਾਂ ਵਿੱਚ ਰੀਝਾਂ ਦੀ

ਨਿੰਮ ਬੂਹੇ ਪੁੱਤ ਸਿਆਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

ਨਾ ਇਹ ਖੂਲੇ ਝੱਥਰੇ ਜਚਦੀਆਂ ਦੀ

ਨਾ ਵਿੱਚ ਕਲੱਬਾਂ ਨਚਦੀਆਂ ਦੀ

ਇਹ ਬਲੀ ਦਾਜ ਦੀ ਚੜੀਆਂ ਦੀ

ਲਾਟਾਂ ਸਟੋਵ ਵਿੱਚ ਮੱਚਦੀਆਂ ਦੀ

ਗੱਲ ਅਨਪੜ ਪੇਂਡੂ ਕੁੜੀਆਂ ਦੀ

ਸਿਰ ਤੇ ਚੁੰਨੀ ਰਖਦੀਆਂ ਦੀ

ਇਹ ਬਪੂ ਦੀ ਘੂਰ ਤੋਂ ਡਰਦੀਆਂ ਦੀ

ਨਾ ਖੁੱਲ ਕੇ ਉੱਚੀ ਹਸਦੀਆਂ ਦੀ

ਇਹ ਕੱਚੇ ਘਰਾਂ ਵਿੱਚ ਰਹਿੰਦੀਆਂ ਦੀ

ਮਾਹੀ ਦੇ ਦਿਲ ਵਿੱਚ ਵਸਦੀਆਂ ਦੀ

ਇਹ ਗੱਲ ਕਪਾਹ ਦੇਂਆ ਫੁੱਟਾਂ ਦੀ

ਝੋਨੇ ਕਣਕ ਦੇ ਦਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

ਬੇਬੇ ਤੋਂ ਪੱਟੀਆਂ ਗੁੱਤਾਂ ਦੀ

ਬਾਪੂ ਤੋਂ ਪਈਆਂ ਗਾਲਾਂ ਦੀ

ਇਹ ਪੀਚੋ ਬੱਕਰੀ ਖੇਡਦੀਆਂ

ਡੱਬੇ ਟੱਪ ਮਾਰੀਆਂ ਛਾਲਾਂ ਦੀ

ਇਹ ਉਲਝੀਆਂ ਜੀਆਂ ਗੁੱਤਾਂ ਦੀ

ਜੂੰਆਂ ਵਾਲੇ ਵਾਲਾਂ ਦੀ

ਇਹ ਗੱਲ ਨਾ ਚੰਡੀਗੜ ਰਹਿੰਦੀਆਂ ਦੀ

ਗੱਲ ਸੈਂਕੜੇ ਹੀ ਨੈਣੇਵਾਲਾਂ ਦੀ

ਬਾਜਾਂ ਵਾਲਿਆ ਜੇ ਸੁਣਦੈਂ ਸੁਲਝਾ ਦੇ

ਗੱਲ ਉਲਝੇ ਹੋਏ ਤਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ…

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ
ਖੜੀ ਐਂ ਤਸੱਲੀ ਬਣ ਪਹਿਲੇ ਦਿਨੋਂ ਫੱਕਰ ਨਾ

ਰੱਬ ਦੀ ਸੌਂਹ ਸਾਨੂੰ ਨਾ ਕੋਈ ਤੇਰੇ ਜਿਹਾ ਟੱਕਰਨਾ

ਸਾਹਾਂ ਉਹਦਿਆਂ ਦੀ ਖੈਰ ਅਰਜੋਈ ਸਾਡੀ ਰੱਬ ਨੂੰ

ਯਾਰ ਦੀ ਖਾਤਰ ਜੀਹਨੇ ਵੈਰੀ ਕੀਤਾ ਜੱਗ ਨੂੰ

ਸੁਫਨੇ ਖਿਆਲਾਂ ਚ ਜੋ ਮੈਨੂੰ ਰਹਿੰਦੀ ਵੇਖ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਹੰਝੂਆਂ ਚ ਗੁੰਨੀ ਪੱਕੇ ਵਾਅਦਿਆਂ ਦੀ ਮਿੱਟੀ

ਫੇਰ ਉਹਦੇ ਵਿੱਚ ਰੇਹ ਹੌਂਸਲੇ ਦੀ ਸਿੱਟੀ

ਜੜਾਂ ਵਿੱਚ ਪਾਣੀ ਦਿੱਤਾ ਰਾਂਝੇ ਮਿਰਜੇ ਦਾ ਜੂਠਾ

ਅੱਜ ਹੋ ਗਿਆ ਏ ਸਿਰ ਕੱਢ ਮੇਰੇ ਇਸ਼ਕੇ ਦਾ ਬੂਟਾ

ਮੂੰਹ ਜਵਾਨੀ ਤੈਨੂੰ ਇਸ਼ਕੇ ਦਾ ਊੜਾ ਆੜਾ ਦੱਸਿਆ

ਰਹੀ ਨਾ ਕੋਈ ਲੋੜ ਕੈਦੇ ਕਲਮ ਸਲੇਟ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਪਹਿਲੀ ਵਾਰੀ ਮਿਲੇ ਜਿੱਥੇ ਉਹ ਨਿੰਮ ਵਾਲੀ ਛਾਂ ਚੇਤੇ

ਇੰਜਨੀਅਰਿੰਗ ਕਾਲਜ ਫਿਰੋਜਪੁਰ ਨਾਂ ਚੇਤੇ

ਸ਼ੌਪਿੰਗ ਕੰਪਲੈਕਸ ਦਾ ਉਹ ਸਰਕਲ ਸਮਿੰਟ ਦਾ

ਜਿੱਥੇ ਤੇਰਾ ਹਿੱਲਿਆ ਸੀ ਸਿਰ ਕਹਿ ਕੇ ਹਾਂ ਚੇਤੇ

ਸ਼ਰਮ ਦੇ ਨਾਲ ਨੀ ਗੜੁੱਚ ਦੋਵੇਂ ਜਾਣੇ

ਮੈਂ ਤੈਨੂੰ ਦੇਖੀ ਗਿਆ ਤੂੰ ਮੈਨੂੰ ਰਹੀ ਦੇਖ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਤੇਰੇ ਲਈ ਤੇਰੇ ਭਾਈ ਜਦੋਂ ਬਾਹੁਤੇ ਵੱਡੇ ਗੁੰਡੇ ਸੀ

ਡੌਲਿਆਂ ਜਿਹੇ ਯਾਰ ਓਦੋਂ ਮੇਰੇ ਨਾਲ ਹੁੰਦੇ ਸੀ

ਬੰਨ ਸਬਰਾਂ ਦੇ ਊਣੇ ਹਾਲੇ ਦੇਖੀ ਜਾਊ ਜਦੋਂ ਭਰਗੇ

ਗੱਲ ਤੇਰੇ ਤੇ ਨੀ ਔਣ ਦਿੱਤੀ ਉੱਚੀ ਨੀਵੀਂ ਜਰ ਗੇ

ਜਿੰਦਗੀ ਚ ਉੰਜ ਝੱਖੜ ਤਾਂ ਝੁੱਲੇ ਨੇ ਬਥੇਰੇ

ਅਸੀਂ ਹੱਸ ਹੱਸ ਕੱਟੇ ਇੱਕ ਹੌਂਸਲੇ ਨਾਲ ਤੇਰੇ

ਸਾਡੀ ਜਿੰਦਗੀ ਦਾ ਰੂਟ ਹੁਣ ਤੇਰੇ ਪੈਰਾਂ ਦੇ ਹੈਠ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ﻿
ਕੋਈ ਮੱਛਰਦਾਨੀ ਲਾਈ ਬੈਠਾ ਮੋਟਰ ਵਾਲੇ ਕੋਠੇ ਤੇ

ਫੇਜ ਬਦਲਣਾ ਪੈਂਦਾ “ਆਗੀ ਉਏ” ਦੇ ਹੋਕੇ ਤੇ

ਖਾਲੇ ਖਾਲ ਜਵਾਨੀ ਸਧਰਾਂ ਦਾ ਨੱਕਾ ਮੋੜਨ ਜਾਵੇ

ਕਹੀ ਮੋਢੇ ਤੇ ਸੱਪਾਂ ਦੀਆਂ ਕੋਈ ਸਿਰੀਆਂ ਮਸਲਦਾ ਆਵੇ

ਬਾਬਿਆਂ ਦੀਆਂ ਮਟੀਆਂ ਰਾਤ ਪੈਣ ਤੇ ਦੀਵੇ ਵਾਂਗ ਜਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ﻿

ਪੱਕੀ ਫਸਲ ਤੇ ਵਰ ਨਾ ਜਾਵੇ ਮੀਂਹ ਦੀ ਤਿਆਰੀ ਪੂਰੀ

ਬੱਦਲ ਤੋਂ ਪਹਿਲਾਂ ਦਾਣੇ ਮੰਡੀ ਸਿੱਟਣੇ ਬੜੀ ਜਰੂਰੀ

ਇਸ ਟੈਮ ਵਿੱਚ ਯਾਰਾਂ ਦੇ ਦਿਨ ਤੀਆਂ ਵਰਗੇ ਲੰਘਦੇ

ਆਥਣੇ ਜੇ ਤਿੰਨ ਲੰਡੂ ਜੇ ਪੈੱਗ ਸਿੱਟ ਲੀਏ ਵਿੱਚ ਸੰਘਦੇ

ਹੀਰ ਛੇੜ ਲੇ ਫੇਰ ਕੋਈ ਕਰ ਯਾਦ ਜਿਗਰ ਦੇ ਫੱਟ ਨੂੰ

ਪਿੜ ਵਿੱਚ ਪਈ ਸਿਔਨੌ ਵਰਗੀ ਹੁਣ ਨਾ ਬੁਲਾਈਂ ਜੱਟ ਨੂੰ

ਅਖਾਣ ਮੁਹਾਵਰੇ ਬੋਲੀਆਂ ਕਲੀਆਂ ਇਹਨਾਂ ਦੇ ਮੂੰਹੋਂ ਸਜਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ……

ਪਸ਼ੂ ਬਿਮਾਰ ਹੋਵੇ ਪਿੰਡ ਸਾਰੇ ਵਿੱਚ ਬਣ ਜਾਂਦਾ ਏ ਕਿੱਸਾ

ਗਾਈਆਂ, ਮੱਝਾਂ, ਬਲਦ ਤੇ ਘੋੜੇ ਇਸ ਜਿੰਦਗੀ ਦਾ ਹਿੱਸਾ

ਸ਼ੌਂਕਾਂ ਚੋਂ ਇੱਕ ਮੰਡੀ ਧਨੌਲੇ ਲੱਗਦੀ ਹਰ ਮਹੀਨੇ

ਕੁੱਕੜ ਲੜਾਉਂਦੇ, ਕੁੱਤੇ ਭਜਾਉਂਦੇ, ਜਾਂ ਬਾਜੀ ਤੇ ਉੱਡਦੇ ਚੀਨੇ

ਦਾਲ ਪਤੀਲੇ ਤੂੜੀ ਕੋਠੇ ਇਹਨਾਂ ਘਰਾਂ ਚ ਕਦੇ ਨਾ ਮੁੱਕੀ

ਖਲ ਵੜੇਵੇਂ ਦੀ ਰਲਦੀ ਸੰਨੀ ਭਾਵੇਂ ਆਪੇ ਖਾਈਏ ਰੁੱਖੀ

ਖੜੀਆਂ ਕਿੱਲਿਆਂ ਤੇ ਚਾਰ ਬੂਰੀਆਂ ਰਿਸ਼ਤੇਦਾਰੀ ਚੋਂ ਲਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ……

ਰਾਹਗੀਰ ਨੂੰ ਰਾਹ ਦੱਸਦੇ ਨੇ ਰੋਟੀ ਟੁੱਕ ਖਵਾਕੇ

ਬਾਬੇ ਬੋਹੜਾਂ ਵਰਗੇ ਬਹਿੰਦੇ ਸੱਥ ਚ ਮਹਜਮਾਂ ਲਾਕੇ

ਜਿਹੜੇ ਤੋਰ ਦੇਖ ਕੇ ਪਿੰਡ ਦੱਸਦੇ ਨੇ, ਵੱਟ ਤੇ ਖੜਕੇ ਵਾਹਣ ਚ ਵਿੰਗ ਦੱਸਦੇ ਨੇ

ਇਹ ਉਹ ਪਾਰਖੂ ਹੁੰਦੇ

ਗੱਲਾਂ ਚੋਂ ਗੱਲ ਕੱਢੀ ਜਾਂਦੇ ਲੱਗਣ ਨਾ ਦਿੰਦੇ ਭੁੰਜੇ

ਮੁੱਲੇ ਦੀ ਦੌੜ ਮਸੀਤਾਂ ਤਾਂਈ ਸਾਡੀ ਪਿੰਡ ਦੀ ਜੂਹ ਤੱਕ

ਤੈਥੋਂ ਬਿਨਾ ਤੈਨੂੰ ਦੱਸ ਦਿੱਤਾ ਨੀ ਜੋ ਵਸਦਾ ਸਾਡੀ ਰੂਹ ਵਿੱਚ

ਵਲੈਤੀ ਕਾਰਾਂ ਤੇ ਨਾ ਮੇਮਾਂ ਸਾਡੇ ਦਿਲ ਨੂੰ ਠੱਗਦੀਆਂ ਨੇ﻿

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ﻿

-  ਨੈਣੇਵਾਲੀਆ

ਹੋਈ ਫਕੀਰ ਦੀ ਮੈਂ ਹੀਰ
ਹੋਈ ਫਕੀਰ ਦੀ ਮੈਂ ਹੀਰ

ਗਲੀਏਂ ਦਿੰਦੀ ਫਿਰਾਂ ਹੋਕਾ

ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ

ਅੱਗ ਹਿਜਰਾਂ ਦੀ ਲੱਗੀ ਨੀ ਸਿਆਣੀ ਗਈ ਠੱਗੀ

ਮੇਰੇ ਲਾਰਿਆਂ ਤੋਂ ਲੰਮੀ ਉਹਦੇ ਵਾਅਦਿਆਂ ਦੀ ਸੂਚੀ

ਕੱਚੀ ਕੰਧ ਕਲੀ ਕੀਤੀ ਫੇਰ ਪਿਆਰ ਵਾਲੀ ਕੂਚੀ

ਨਾਂ ਲਿਖ ਗਿਆ ਗੂੜਾ ਨੀ ਕਿਹੜੇ ਸੰਗਲਾਂ ਨਾ ਨੂੜਾਂ

ਦਿਲ ਮੰਨਦਾ ਨਾ ਗੱਲ ਰੰਗ ਚੜ ਗਿਆ ਚੋਖਾ

ਹੋਈ ਫਕੀਰ ਦੀ ਮੈਂ ਹੀਰ

ਗਲੀਏਂ ਦਿੰਦੀ ਫਿਰਾਂ ਹੋਕਾ

ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਮੇਰੇ ਲੱਗਿਆ ਨਾ ਆਖੇ ਚਿੱਤ ਟੁੱਟ ਪੈਣਾ ਮੂਰਾ

ਨੀ ਮੈਂ ਆਪੇ ਘੋਲ ਪੀਤਾ ਮਿੱਠੇ ਸ਼ਹਿਦ ਚ ਧਤੂਰਾ

ਚੜ ਗਿਆ ਨੀ ਖੁਮਾਰ ਮੈਂ ਹੋਈ ਆਪੋਂ ਬਾਹਰ

ਮੈਥੋਂ ਉੱਠਿਆ ਨਾ ਜਾਵੇ ਬਾਗ ਕੱਢਦੀ ਅਧੂਰਾ

ਪੱਬਾਂ ਭਾਰ ਫਿਰਾਂ ਨੱਸੀ ਨੀ ਮੈਂ ਕੱਲੀ ਜਾਂਵਾਂ ਹੱਸੀ

ਮੇਰਾ ਫੁੱਲਾਂ ਨਾਲੋਂ ਹੌਲਾ ਕਰ ਭਾਰ ਗਿਆ

ਮਾਪਿਆਂ ਦੀ ਲਾਡਲੀ ਤੇ,

ਨੀ ਉਹ ਝੱਲ ਇਸ਼ਕੇ ਦਾ ਖਿਲਾਰ ਗਿਆ

ਨੀ ਦੱਸ ਹਾਸਿਆਂ ਚ ਕੌਣ ਤੇਰਾ ਹਾਸਾ ਨਈਂਓਂ ਫੋਕਾ

ਹੋਈ ਫਕੀਰ ਦੀ ਮੈਂ ਹੀਰ

ਗਲੀਏਂ ਦਿੰਦੀ ਫਿਰਾਂ ਹੋਕਾ

ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਮੈਂ ਚੁੰਨੀ ਨਾਲ ਢਕੀ ਹਾਰੇ ਹੌਂਸਲੇ ਦੇ ਰੱਖੀ

ਦੇਕੇ ਬੁੱਕਲ ਦੀ ਨਿੱਘ ਮਸਾਂ ਯਾਰੀ ਕੀਤੀ ਪੱਕੀ

ਉਮਰ ਕੱਚੀ ਦੀਆਂ ਲਾਈਆਂ ਜਿੰਨਾ ਤੋੜ ਨਿਭਾਈਆਂ

ਮੇਲੇ ਲਗਦੇ ਮਸੀਤੀਂ ਰੰਨਾਂ ਸੁੱਖ ਦੇਣ ਆਈਆਂ

ਕੱਲ ਸੁਫਨੇ ਚ ਆਕੇ ਉਹਨੇ ਬਾਂਹਵਾਂ ਵਿੱਚ ਚੱਕੀ

ਲੱਕ ਖਾ ਗਿਆ ਮਰੋੜਾ ਮੇਰੇ ਚੀਸ ਉੱਠੀ ਵੱਖੀ

ਪੀ ਗਿਆ ਨੀ ਨੀਝ ਲਾਕੇ ਵੈਰੀ ਜੋਬਨਾ ਦਾ ਡੋਕਾ

ਹੋਈ ਫਕੀਰ ਦੀ ਮੈਂ ਹੀਰ

ਗਲੀਏਂ ਦਿੰਦੀ ਫਿਰਾਂ ਹੋਕਾ

ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨਾ ਅੱਖ ਲੱਗੇ ਤੇ ਨਾ ਖੁੱਲੇ ਮੈਂਨੂੰ ਸੁਫਨੇ ਵੀ ਭੁੱਲੇ

ਬੱਦਲ ਤੇ ਨੈਣ ਕਈ ਵਾਰੀ ਕੱਠੇ ਡੁੱਲੇ

ਬੇਬੇ ਖਿੱਚੀ ਜੁੱਤੀ ਤੰਦ ਸੋਚਾਂ ਵਾਲੀ ਟੁੱਟੀ

ਦੁੱਧ ਉੱਬਲ ਕੇ ਨਿੱਤ ਪੈ ਜਾਵੇ ਵਿੱਚ ਚੁੱਲੇ

ਹੋਗੀ ਕੁੜਤੀ ਨੀ ਤੰਗ ਮੈਨੂੰ ਦੱਸ ਲੱਗੇ ਸੰਗ

ਜਦੋਂ ਲਵਾਂ ਅੰਗੜਾਈ ਟਿੱਚ ਬਟਨ ਆਪੇ ਖੁੱਲੇ

ਲੜ ਗਿਆ ਡੇਂਹਬੂ ਬਣ ਪਤਲੇ ਜੇ ਲੱਕ ਤੇ

ਢਾਕਾਂ ਤੇ ਨਿਸ਼ਾਨ ਨੀਲੇ ਲਾਲ ਅਣਮੁੱਲੇ

ਫਿਰਾਂ ਖੰਭ ਵਾਂਗੂ ਉੱਡੀ ਜਦੋਂ ਉਹਦੇ ਬਾਰ ਸੋਚਾਂ

ਹੋਈ ਫਕੀਰ ਦੀ ਮੈਂ ਹੀਰ

ਗਲੀਏਂ ਦਿੰਦੀ ਫਿਰਾਂ ਹੋਕਾ

ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਉਹਦਾ ਪਿੰਡ ਨੈਣੇਵਾਲਾ ਨਾ ਬਾਹਲਾ ਗੋਰਾ ਤੇ ਨਾ ਕਾਲਾ

ਜਦੋਂ ਸੰਗ ਕੇ ਜੇ ਹੱਸੇ ਰੁੱਗ ਭਰੇ ਦਿਲਵਾਲਾ

ਨੀ ਉਹਦੀ ਤੱਕਣੀ ਚ ਜਾਦੂ ਝੱਟ ਕਰ ਲੈਂਦਾ ਕਾਬੂ

ਖੇਤਾਂ ਮੰਡੀਆਂ ਦਾ ਰਾਜਾ ਵਾਧੇ ਘਾਟੇ ਦਾ ਹਿਸਾਬੂ

ਉਹ ਮਿੱਟੀ ਲਾਂਵਾ ਮੱਥੇ ਮੇਰਾ ਯਾਰ ਵਸੇ ਜਿੱਥੇ

ਨੀ ਮੇਰੇ ਮੂੰਹਜਵਾਨੀ ਯਾਦ ਰੂਟ ਮਿੰਨੀ ਬੱਸ ਵਾਲਾ

ਚਾਰ ਕੋਹ ਸ਼ਹਿਣੇ ਤੋਂ ਨਵਾਂ ਜਿਲਾ ਬਰਨਾਲਾ

ਜਾਂਦੀ ਪਿੰਡਾਂ ਵਿਚਦੀ ਬਠਿੰਡੇ ਨੀ ਮੈਂ ਹੱਥ ਦੇ ਕੇ ਰੋਕਾਂ

ਹੋਈ ਫਕੀਰ ਦੀ ਮੈਂ ਹੀਰ

ਗਲੀਏਂ ਦਿੰਦੀ ਫਿਰਾਂ ਹੋਕਾ

ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ